ਜਲੰਧਰ: ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਇੰਟਰਨੈਸ਼ਨਲ ਨਰਸਿਸ ਡੇ ਤੇ ਸਿਵਲ ਹਸਪਤਾਲ ਵਿੱਚ ਖਾਸ ਕਰਕੇ ਕੋਰੋਨਾ ਵਾਈਰਸ ਤੋ ਪੀੜਤ ਮਰੀਜਾ ਦੀ ਸਾਂਭ ਸੰਭਾਲ ਕਰ ਰਹੀਆਂ ਨਰਸਿਸ ਦੀ ਹੇਸਲਾ ਅਫਜਾਈ ਕਰਨ ਲਈ ਉਨ੍ਹਾਂ ਨੂੰ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੇਕ ਕੱਟ ਕੇ ਸਾਰੀਆ ਨਰਸਿਸ ਨੂੰ ਇੰਟਰਨੈਸ਼ਨਲ ਨਰਸਿਸ ਡੇ ਦੀਆਂ ਵਧਾਈਆਂ ਦਿੱਤੀਆ ਤੇ ਕੌਰੋਨਾ ਵਾਈਰਸ ਤੋ ਪੀੜਤ ਮਰੀਜਾ ਦੀ ਸਾਭ ਸੰਭਾਲ ਕਰ ਰਹੀਆਂ ਨਰਸਿਸ ਨੂੰ ਫੁੱਲ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਅਸੀ ਉਨ੍ਹਾਂ ਸਾਰੀਆ ਨਰਸਿਸ ਨੂੰ ਸਲਾਮ ਕਰਦੇ ਹਾਂ ਜੋ ਇਸ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਹੀਆਂ ਹਨ ਅਤੇ ਮਰੀਜਾਂ ਦੀ ਦੇਖ ਭਾਲ ਅੱਜ ਉਨ੍ਹਾਂ ਨੇ ਨਰਸਿਸ ਡੇ ਤੇ ਕਿਹਾ ਕਿ ਅਸੀ ਸੇਵਾ ਤੋ ਕਦੇ ਵੀ ਪਿੱਛੇ ਨਹੀ ਹਟਾਗੇ ਤੇ ਬਿਨ੍ਹਾਂ ਡਰੇ ਮਰੀਜਾ ਦੀ ਦੇਖਭਾਲ ਖਾਸ ਕਰਕੇ ਕੌਰੋਨਾ ਦੇ ਮਰੀਜਾ ਦੀ ਚਾਹੇ ਸੈਂਪਲਿੰਗ ਕਰਾਉਣ ਤੇ ਡਿਊਟੀ ਲੱਗੇ ਜਾਂ ਵੈਕਸੀਨੇਸ਼ਨ ਦੀ ਡਿਊਟੀ ਲੱਗੇ ਚਾਹੇ ਵਾਰਡ ਵਿੱਚ ਉਨ੍ਹਾਂ ਇਸ ਮੌਕੇ :- ਨਰਸਿੰਗ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਸ੍ਰੀਮਤੀ ਅਮਰਜੀਤ ਕੌਰ, ਖਜਿੰਦਰ, ਕਮਲਜੀਤ, ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਨੀਲਮ ਅਤੇ ਹੋਰ ਸਟਾਫ ਮੈਂਬਰ ਮੌਜੂਦ ਸੀ।