ਫਗਵਾੜਾ 11 ਅਗਸਤ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਤ ਭਾਈ ਕਿਸ਼ਨ ਸਿੰਘ, ਸੰਤ ਬਾਬਾ ਸੁੰਦਰ ਸਿੰਘ ਵਰਗੇ ਮਹਾਂਪੁਰਸ਼ਾਂ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਸੰਗਤਪੁਰ ਸਥਿਤ ਗੁਰਦੁਆਰਾ ਕੁਟੀਆ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਗੁਰਦੁਆਰਾ ਸੰਤ ਬਾਬਾ ਜਵਾਲਾ ਸਿੰਘ ਮੱਟ ਸਾਹਿਬ ਦੇ ਨਜਦੀਕ ਬਣ ਰਹੀ ਰਾਮ ਤਲਾਈ (ਪਵਿੱਤਰ ਸਰੋਵਰ) ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਰਾਮ ਤਲਾਈ ਦੀ ਉਸਾਰੀ ਨਿਰਮਲ ਕੁਮਾਰ ਸੂਦ ਦੇ ਸਪੁੱਤਰ ਪ੍ਰਵਾਸੀ ਭਾਰਤੀ ਅਰੁਣਦੀਪ ਸੂਦ ਲਾਲੀ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਵਸਨੀਕ ਸੁਰਜੀਤ ਸਿੰਘ ਰੱਤੂ ਪੁੱਤਰ ਜਗਤ ਸਿੰਘ ਰੱਤੂ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਉਸਾਰੀ ਉਪਰ ਕਰੀਬ ਤਿੰਨ ਲੱਖ ਰੁਪਏ ਖਰਚ ਹੋਣਗੇ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਿਚ ਜਿੱਥੇ ਐਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਉੱਥੇ ਹੀ ਸਮਾਜਿਕ, ਧਾਰਮਿਕ ਅਸਥਾਨਾ ਅਤੇ ਵਿਦਿਅਕ ਅਦਾਰਿਆਂ ਦੀ ਉਸਾਰੀ ਵਿਚ ਵੀ ਉਹਨਾਂ ਦਾ ਸ਼ਲਾਘਾਯੋਗ ਯੋਗਦਾਨ ਹੈ। ਉਹਨਾਂ ਪਿੰਡ ਸੰਗਤਪੁਰ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਵੀ ਦਿੱਤਾ। ਕੁਟੀਆ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਸਰਪੰਚ ਹਰਦੀਪ ਸਿੰਘ ਵਲੋਂ ਵਿਧਾਇਕ ਧਾਲੀਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪੰਚ ਅਵਤਾਰ ਸਿੰਘ, ਅਸ਼ੋਕ ਮਨੀਲਾ, ਪੰਚ ਸੁਰਿੰਦਰ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਅਛਰਾਂ ਦੇਵੀ, ਨੰਬਰਦਾਰ ਉਪਕਾਰ ਸਿੰਘ, ਪਵਨ ਸੋਨੂੰ, ਨੰਬਰਦਾਰ ਗੁਰਨੇਕ ਸਿੰਘ, ਨੰਬਰਦਾਰ ਤਜਿੰਦਰ ਪਾਲ ਸਿੰਘ, ਰਾਜਵਿੰਦਰ ਸਿੰਘ, ਬੀਬੀ ਰਾਜ ਸੂਦ, ਪ੍ਰਵੇਸ਼ ਸੂਦ, ਰਣਵੀਰ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਕੇਸਰ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਜਸਵੰਤ ਸਿੰਘ, ਪੰਡਤ ਰਾਮ ਲੁਭਾਇਆ, ਰਣਦੀਪ ਸੂਦ, ਡਾ. ਰਜਿੰਦਰ ਸਿੰਘ, ਹਰਜਿੰਦਰ ਵਿੱਕੀ, ਗੁਰਮੇਲ ਸਿੰਘ, ਕਰਮ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਹਾਜਰ ਸਨ।