
ਚੰਡੀਗੜ੍ਹ :ਡੇਰਾ ਸਿਰਸਾ ਮੁਖੀ ਰਾਮ ਰਹੀਮ ਨਕਲੀ ਹੋਣ ਦੇ ਮਾਮਲੇ ਵਿੱਚ ਇਕ ਪਟੀਸ਼ਨ ਹਾਈਕੋਰਟ ਵਿੱਚ ਡੇਰਾ ਪ੍ਰੇਮੀਆਂ ਦੇ ਵਲੋਂ ਹੀ ਦਾਖਲ ਕੀਤੀ ਗਈ ਸੀ। ਜਿਸ ‘ਤੇ ਅੱਜ ਸੋਮਵਾਰ ਨੂੰ ਕੋਰਟ ਦੇ ਵਲੋਂ ਸੁਣਵਾਈ ਕੀਤੀ ਗਈ।
ਡੇਰਾ ਪ੍ਰੇਮੀਆਂ ਦੀ ਪਟੀਸ਼ਨ ਤੇ ਸੁਣਾਈ ਦੌਰਾਨ ਹਾਈਕੋਰਟ ਨੇ ਪਹਿਲਾਂ ਤਾਂ ਪਟੀਸ਼ਨਕਰਤਾਵਾਂ ਨੂੰ ਚੰਗੀ ਝਾੜ ਪਾਈ ਅਤੇ ਬਾਅਦ ਵਿਚ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ।
ਹਾਈਕੋਰਟ ਦੇ ਵਲੋਂ ਡੇਰਾ ਪ੍ਰੇਮੀਆਂ ਦੇ ਐਡਵੋਕੇਟ ਨੂੰ ਕਿਹਾ ਕਿ, ਫਿਲਮੀ ਗੱਲਾਂ ਇੱਥੇ ਨਹੀਂ ਚੱਲਣੀਆਂ ਅਤੇ ਨਾ ਹੀ ਅਜਿਹੀਆਂ ਗੱਲਾਂ ਕੀਤੀਆਂ ਜਾਣ।
ਡੇਰਾ ਪ੍ਰੇਮੀਆਂ ਦੀ ਝਾੜ ਝੜੱਪ ਕਰਦਿਆਂ ਹੋਇਆ ਹਾਈਕੋਰਟ ਨੇ ਸਖ਼ਤੀ ਭਰੇ ਲਹਿਜੇ ਵਿੱਚ ਕਿਹਾ ਕਿ, ਅਦਾਲਤ ਐਹੋ ਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਬਣੀਆਂ।
ਦੱਸ ਦਈਏ ਕਿ, ਡੇਰਾ ਸਿਰਸਾ ਮੁਖੀ ਰਾਮ ਰਹੀਮ ਬਲਾਤਕਾਰ ਅਤੇ ਕਤਲ ਕੇਸ ਵਿੱਚ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਉਹ ਫਿਲਹਾਲ ਇੰਨੀਂ ਦਿਨੀਂ ਇੱਕ ਮਹੀਨੇ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ।