ਫਗਵਾੜਾ   (ਸ਼ਿਵ ਕੋੜਾ) ਪੇਂਡੂ ਇਲਾਕਿਆਂ ਵਿੱਚ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਜਿਸ ਦੇ ਚਲਦਿਆ ਰੋਜਾਨਾਂ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜਿਸ ਦੀ ਤਾਜਾ ਉਦਾਹਰਣ ਰਾਵਲਪਿੰਡੀ ਤੋਂ ਜਗਪਾਲਪੁਰ ਨੂੰ ਜਾਂਦੀ ਸੜਕ ਤੋਂ ਭਲੀ ਭਾਂਤ ਮਿਲ ਜਾਂਦਾ ਹੈ, ਜੋ ਕੇ ਜਗਾ ਜਗਾ ਤੋਂ ਟੁੱਟ ਚੁੱਕੀ ਹੈ ਅਤੇ ਇਸ ਸੜਕ ਵਿਚਕਾਰ ਪਏ ਡੂੰਘੇ ਟੋਏ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਮੀਂਹ ਦੇ ਦਿਨਾਂ ਵਿੱਚ ਉੱਤਮ ਸੜਕ ਝੀਲ ਦਾ ਰੂਪ ਧਾਰਨ ਕਰ ਲੈਂਦੀ ।ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਸਾਰ ਲਈ ਜਾਵੇ ਤਾਂ ਜੋ ਕਿਸੇ ਭਿਆਨਕ ਹਾਦਸੇ ਤੋਂ ਬਚਿਆਂ ਜਾ ਸਕੇ ।