ਜਲੰਧਰ : ਅੱਜ ਖਾਂਬੜਾ ਚਰਚ ਵਿੱਖੇ ਰਾਸ਼ਟਰੀ ਮਸੀਹ ਸੰਗ ਵੱਲੋਂ ਸੰਘ ਦੇ ਕੋਮੀ ਪ੍ਰਧਾਨ
ਫੈਰਿਸ ਮਸੀਹ ਪੰਜਾਬ ਪ੍ਰਧਾਨ ਲਾਲ ਚੰਦ, ਸੀਨੀਅਰ ਮੀਤ ਪ੍ਰਧਾਨ ਵਿਕੀ ਗੋਲਡ ਅਤੇ ਪ੍ਰਗਟ ਜੌਸਿਫ ਕੋਆਰਡੀਨੇਟਰ ਦੀ
ਅਗੁਵਾਈ ਹੇਠ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਤੇ ਅਪੋਸਟਲ ਅੰਕੁਰ ਨਰੂਲਾ ਵਿਰੁੱਧ ਗਲਤ ਬਿਆਨਬਾਜੀ
ਕਰਕੇ ਮਸੀਹ ਸੰਗਤ ਨੂੰ ਭੜਕਾਉਣ ਵਾਲਿਆਂ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਣ ਕੀਤਾ ਗਿਆ ਅਤੇ ਉਹਨਾਂ ਸ਼ਰਾਰਤੀ ਅੰਸਰਾਂ
ਵਿਰੁੱਧ ਡੱਟ ਕੇ ਨਾਰੇਬਾਜੀ ਕੀਤੀ ਗਈ ਇਸ ਮੋਕੇ ਤੇ ਰਾਸ਼ਟਰੀ ਮਸੀਹ ਸੰਗ ਪੰਜਾਬ ਦੇ ਯੂਥ ਪ੍ਰਧਾਨ ਇਨਤਜਾਰ ਲਿਫਟਰ
ਗੋਲਡ ਮੈਡਲਿਸਟ ਪਰਮਿੰਦਰ ਪਾਸਟਰ ਹਰਜੀਤ ਸੰਧੂ, ਇਕਬਾਲ ਸਿੰਘ, ਪਾਸਟਰ ਅਰੁਣ, ਪਰਬਜੋਤ ਸਿੰਘ ਕੰਗ, ਸੁਮਿਤ ਜੋਏ,
ਸੁਖਵਿੰਦਰ ਮਸੀਹ, ਰਾਸ਼ਟਰੀ ਮਹਿਲਾ ਵਿੰਗ ਰਜਨੀ, ਅੰਨੂ, ਅੰਜੂ, ਸਲਮਾ, ਬਿੰਦੂ, ਮਿਨੂ, ਮੀਨਾ, ਪਾਸਟਰ ਤਰਸੇਮ ਸਿਧੂ, ਪਾਸਟਰ
ਇਕਬਾਲ ਪਾਲ, ਪਾਸਟਰ ਵਿਲਸਨ, ਪਾਸਟਰ ਸ਼ਿੰਦਾ, ਪਾਸਟਰ ਮੁਨੀਸ਼ ਬੋਬੀ, ਪਾਸਟਰ ਹਰਜੀਤ ਸੰਧੂ, ਜਲੰਧਰ ਪ੍ਰਧਾਨ ਰਮੇਸ਼ ਭੱਟੀ,
ਜੋਬਨ ਮਸੀਹ, ਗੋਰਵ ਮਸੀਹ ਆਦਿ ਹਾਜਿਰ ਸਨ। ਇਸ ਮੋਕੇ ਤੇ ਸੰਘ ਦੇ ਕੋਮੀ ਪ੍ਰਧਾਨ ਫੈਰਿਸ ਮਸੀਹ, ਪੰਜਾਬ ਪ੍ਰਧਾਨ ਲਾਲ
ਮਸੀਹ, ਮੀਤ ਪ੍ਰਧਾਨ ਵਿੱਕੀ ਗੋਲਡ ਅਤੇ ਪ੍ਰਗਟ ਜੋਸਿਫ ਨੇ ਕਿਹਾ ਕਿ ਇਸਾਈ ਕਾਂਗਰਸ ਨੇਤਾ ਹਮੀਦ ਮਸੀਹ ਅਤੇ ਉਸਦੇ
ਸਾਥੀਆਂ ਵੱਲੋਂ ਅਪੋਸਟਲ ਅੰਕੂਰ ਨਰੂਲਾ ਦੇ ਵਿਰੁੱਧ ਬਿਆਨਬਾਜੀ ਕਰਨ ਵਾਲਿਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ
ਕੁਝ ਦਿਨਾਂ ਤੋਂ ਇਹ ਨੇਤਾ ਅਪੋਸਟਲ ਅੰਕੂਰ ਨਰੂਲਾ ਦੇ ਖਿਲਾਫ ਕਰੋਸ ਵਾਲਾ ਕੇਕ ਕਟਣ ਨੂੰ ਲੈ ਕੇ ਉਨ੍ਹਾਂ ਖਿਲਾਫ
ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮਸੀਹ ਧਰਮ ਅਤੇ ਮਸੀਹ ਭਾਈਚਾਰੇ ਦੇ ਖਿਲਾਫ ਹੈ। ਇਸ
ਸਬੰਧੀ ਰਾਸ਼ਟਰੀ ਮਸੀਹ ਸੰਘ ਵੱਲੋਂ ਪੁਲਿਸ ਪ੍ਰਸ਼ਾਸਣ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਉਕਤ ਸਿਆਸੀ ਨੇਤਾ
ਹਮੀਦ ਮਸੀਹ ਜੋ ਕਾਂਗਰਸ ਨੇਤਾ ਹੈਦੀ ਅਗੁਵਾਈ ਹੇਠ ਕੁਝ ਹੋਰ ਸਿਆਸੀ ਨੇਤ ਅਜੇ ਵੀ ਆਪਣੀਆਂ ਮਾਰੀਆਂ ਅਤੇ
ਭੜਕਾਉ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਸੀਹ ਸੰਘ ਅਜਿਹੇ ਸ਼ਰਾਰਤੀਆਂ ਨੂੰ ਸਲਾਖਾਂ
ਦੇ ਪਿਛੇ ਪਹੁੰਚਾ ਕੇ ਹੀ ਦੱਮ ਲੈਣਗੇ ਕਿਉਂਕਿ ਅਜਿਹੇ ਲੋਕ ਧਰਮ ਨੂੰ ਹਥਿਆਰ ਬਣਾ ਕੇ ਆਪਣਾ ਸਿਆਸੀ ਉਲੂ
ਸਿੱਧਾ ਕਰਨ ਵਿੱਚ ਲਗੇ ਹੋਏ ਹਨ ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ ਦੇਸ਼ ਅਤੇ ਸਮਾਜ ਲਈ ਖਤਰਾ ਬਣ ਰਹੇ ਹਨ। ਉਨ੍ਹਾਂ
ਕਿਹਾ ਕਿ ਜਿਨ੍ਹਾ ਲੋਕਾ ਨੂੰ ਬਾਇਬਲ ਬਾਰੇ ਜਾਣਕਾਰੀ ਨਹੀਂ ਹੈ ਉਹੀ ਲੋਕ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ
ਹਨ। ਜਦੋਂ ਕਿ ਕੇਕ ਤੇ ਬਾਇਬਲ ਜਾਂ ਕਰੋਸ ਦਾ ਨਿਸ਼ਾਨ ਬਣਾਉਣਾ ਬਾਇਬਲ ਦੇ ਕਾਨੂੰਨ ਮੁਤਾਬਿਕ ਗਲਤ ਨਹੀਂ ਹੈ। ਇਸ ਮੋਕੇ
ਤੇ ਕੋਮੀ ਪ੍ਰਧਾਨ ਫੈਰਿਸ ਮਸੀਹ ਨੇ ਸਮੂਹ ਮਸੀਹੀ ਯੂਥ ਬੰਦੀਆਂ ਨੂੰ ਸ਼ਾਂਤੀ ਬਣਾਏ ਰਖਣ ਦੀ ਅਪੀਲ ਕੀਤੀ ਹੈ।
ਇਸਦੇ ਵਿਰੋਧ ਦੇ ਵਿਚ ਅੱਜ ਅੰਕੁਰ ਨਰੂਲਾ ਦੇ ਹੱਕਦੇ ਵਿਚਪੰਜਾਬ ਮਹਿਲਾ ਕਰੀਚਣ ਇਸਤਰੀਆਂ ਵੱਲੋਂ SDM 1 ਨੂੰ ਇਕ ਮੰਗ ਪੱਤਰ ਦਿੱਤੋ ਗਿਆ ਅਤੇ ਇਹ ਵੀ ਮੰਗ ਕੀਤੀ ਗਈ ਕਿ ਕ੍ਰਿਸ਼ਨ ਭਾਈਚਾਰੇ ਦੇ ਵਿਚ ਨਫ਼ਰਤ ਨਾ ਫੈਲਾਈ ਜਾਵੇ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।