ਜਲੰਧਰ : ਰੈਕੋਗਨਾਈਜਡ ਐਂਡ ਐਫੀਲੇਇਟਡ ਸਕੂਲ ਅੇਸੋਸਿਏਸ਼ਨ (ਰਾਸਾ) ਪੰਜਾਬ ਦੀ ਇਕ ਆਨਲਾਈਨ ਮੀਟਿੰਗ ਕਾਰਜਕਾਰੀ ਪੰਜਾਬ ਪ੍ਰਧਾਨ ਰਾਸਾ ਜਗਤਪਾਲ ਮਹਾਜਨ ਤੇ ਰਾਸਾ ਪੰਜਾਬ ਦੇ ਜਨਰਲ ਸੱਕਤਰ ਸੁਜੀਤ ਸ਼ਰਮਾ ਬਬਲੂ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਕੱਲ੍ਹ ਤੋਂ ਸਕੂਲ ਬੰਦ ਕਰਨ ਦੇ ਲਏ ਗਏ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਕਰਕੇ ਸਕੂਲ ਪਹਿਲਾਂ ਹੀ ਮੰਦਹਾਲੀ ਦੀ ਮਾਰ ਝੇਲ ਰਹੇ ਹਨ ਅਤੇ ਫਿਰ ਸਕੂਲ ਲਗਣ ਤੋ ਬਾਅਦ ਕੁਝ ਆਸ ਜਾਗੀ ਸੀ ਅਤੇ ਹੁਣ ਫਿਰ ਸਰਕਾਰ ਦੁਆਰਾ ਸਕੂਲ ਬੰਦ ਕਰਨ ਕਰਕੇ ਸਕੂਲਾਂ ਤੇ ਆਰਥਿਕ ਸੰਕਟ ਹੋਰ ਜਿਆਦਾ ਹੋ ਜਾਵੇਗਾ,ਜਿਸ ਕਰਕੇ ਸਕੂਲ ਪ੍ਰਬੰਧਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਜਾਰੀ ਕੀਤੇ ਆਦੇਸ਼ ਵਿੱਚ ਸਿਨੇਮਾ,ਮਾਲ ਤੇ ਰੈਸਟੋਰੈਂਟ ਆਦਿ ਨੂੰ 50 % ਦੀ ਸਮੱਰਥਾ ਨਾਲ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਪਰ ਸਕੂਲ ਪੂਰੀ ਤਰਾਂ ਬੰਦ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਕੂਲਾਂ ਨੂੰ ਵੀ ਇਸੇ ਤਰਾਂ 50%ਦੀ ਸਮੱਰਥਾਂ ਨਾਲ ਕੋਵਿਡ ਗਾਈਡਲਾਈਨਜ ਦੀ ਪਾਲਣਾ ਨਾਲ ਖੋਲ੍ਹਣ ਦੀ ਆਗਿਆ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸਰਕਾਰ ਦੁਆਰਾ ਸਿੱਖਿਅਕ ਸੰਸਥਾਂਵਾਂ ਤੇ ਪਾਬੰਦਿਆਂ ਲਗਾ ਕੇ ਸਕੂਲ ,ਕਾਲਜ ਤਾਂ ਬੰਦ ਕੀਤੇ ਜਾ ਰਹੇ ਹਨ ਪਰ ਰਾਜਨਿਤਕ ਰੈਲਿਆਂ ਉਸੇ ਤਰਾਂ ਹੀ ਜਾਰੀ ਰਹਿਣਗੀਆਂ।ਇਸ ਤਰਾਂ ਤਾਂ ਪੰਜਾਬ ਇੱਕ ਅਜਿਹਾ ਸੂਬਾ ਹੋਵੇਗਾ ਜਿੱਥੇ ਰਾਤ ਨੂੰ ਤਾਂ ਕੋਰੋਨਾ ਕਾਰਨ ਕਰਫਿਊ ਹੋਵੇਗਾ ਪਰ ਦਿਨ ਵੇਲੇ ਨੇਤਾਵਾਂ ਦੀਆਂ ਰੈਲੀਆਂ ਵਿੱਚ ਪੂਰੀ ਭੀੜ ਜਮਾਂ ਹੋਵੇਗੀ ਜਿਸ ਨਾਲ ਕੋਰੋਨਾ ਜਿਆਦਾ ਫੈਲੇਗਾ। ਇਸ ਮੀਟਿੰਗ ਵਿੱਚ ਗੁਰਦੀਪ ਸਿੰਘ ਰੰਧਾਵਾ ਚੇਅਰਮੈਨ ਪੰਜਾਬ ਰਾਸਾ , ਸੁਖਵਿੰਦਰ ਸਿੰਘ ਭੱਲਾ ਵਾਈਸ ਚੇਅਰਮੈਨ ਪੰਜਾਬ ਰਾਸਾ, ਹਰਸ਼ਦੀਪ ਸਿੰਘ ਰੰਧਾਵਾ ਸਹਿ ਜਨਰਲ ਸਕੱਤਰ ਪੰਜਾਬ ਰਾਸਾ , ਰਾਜਕੰਵਲਪ੍ਰੀਤ ਸਿੰਘ ਲੱਕੀ ਸੀ. ਉਪ ਪ੍ਰਧਾਨ ਪੰਜਾਬ ਰਾਸਾ, ਸੱਕਤਰ ਸਿੰਘ ਜਨਰਲ ਸਕੱਤਰ (ਵਿੱਤ) ਪੰਜਾਬ ਰਾਸਾ,ਚਰਨਜੀਤ ਸਿੰਘ ਪਾਰੋਵਾਲ ਉਪ ਪ੍ਰਧਾਨ ਪੰਜਾਬ ਰਾਸਾ,ਜਗਜੀਤ ਸਿੰਘ ਚੀਫ ਐਡਵਾਇਜਰ ਪੰਜਾਬ ਰਾਸਾ,ਸ਼ਾਮ ਲਾਲ ਅਰੋੜਾ ਉਪ ਪ੍ਰਧਾਨ ਪੰਜਾਬ ਰਾਸਾ,ਬਲਕਾਰ ਸਿੰਘ ਐਡਵਾਇਜਰ ਪੰਜਾਬ ਰਾਸਾ, ਰਜਿੰਦਰ ਕੁਮਾਰ ਐਡਵਾਇਜਰ ਪੰਜਾਬ ਰਾਸਾ, ਅਜੀਤ ਰਾਮ ਧੀਮਾਣ ਐਡਵਾਇਜਰ ਪੰਜਾਬ ਰਾਸਾ, ਸਚਿਨ ਕੋਸ਼ਲ ਜੁਆਇੰਟ ਸੈਕਟਰੀ ਪੰਜਾਬ ਰਾਸਾ, ਯੁੱਧਵੀਰ ਸਿੰਘ ਜੁਆਇੰਟ ਸੈਕਟਰੀ ਪੰਜਾਬ ਰਾਸਾ,ਪਰਮਿੰਦਰ ਸਿੰਘ ਤਿਵਾੜੀ ਜੁਆਇੰਟ ਸੈਕਟਰੀ ਪੰਜਾਬ ਰਾਸਾ, ਜਿਲਾ ਪ੍ਰਧਾਨ ਗੁਰਦਾਸਪੁਰ ਸ. ਹਰਦੇਵ ਸਿੰਘ, ਜਿਲਾ ਪ੍ਰਧਾਨ ਪਠਾਨਕੋਟ ਅਸ਼ਵਨੀ ਗੁਪਤਾ ,ਜਿਲਾ ਪ੍ਰਧਾਨ ਅਮ੍ਰਿੰਤਸਰ ਕਮਲਜੋਤ ਸਿੰਘ ਕੋਹਲੀ , ਜਿਲਾ ਪ੍ਰਧਾਨ ਤਰਨਤਾਰਨ ਸੁਖਜਿੰਦਰ ਸਿੰਘ, ਜਿਲਾ ਪ੍ਰਧਾਨ ਨਵਾਂ ਸ਼ਹਿਰ ਸੁਖਰਾਜ ਸਿੰਘ ਕੈਂਡੀ, ਜਿਲਾ ਪ੍ਰਧਾਨ ਲੁਧਿਆਣਾ ਰਣਜੀਤ ਸਿੰਘ ਸੈਣੀ , ਜਿਲਾ ਪ੍ਰਧਾਨ ਰੋਪੜ ਕੁਲਦੀਪ ਸਿੰਘ, ਜਿਲਾ ਪ੍ਰਧਾਨ ਜਲੰਧਰ ਸਵਰਾਜ ਕੁਮਾਰ, ਜਿਲਾ ਪ੍ਰਧਾਨ ਮਲੇਰਕੋਟਲਾ ਅਮਨਦੀਪ ਸਿੰਘ, ਜਿਲਾ ਪ੍ਰਧਾਨ ਫਤਿਹਗੜ ਸਾਹਿਬ ਬਲਵੀਰ ਸਿੰਘ, ਜਿਲਾ ਪ੍ਰਧਾਨ ਮੋਹਾਲੀ ਰਜਨੀਸ਼ ਕੁਮਾਰ, ਜਿਲਾ ਪ੍ਰਧਾਨ ਫਾਜਿਲਕਾ ਸੁਨੀਤ ਕਾਲੜਾ ਆਦਿ ਹਾਜਰ ਸਨ ।