ਜਲੰਧਰ :ਯੂਨਾਈਟਿਡ ਕਿ੍ਰਸਚੀਅਨ ਇੰਸਟੀਚਿਊਟ ਵਿੱਚਂ ਰੁੱਖ ਲਗਾਓ ਅਭਿਆਨ ਦਾ ਆਯੋਜਨ ਸ਼੍ਰੀਮਤੀ ਕਾਮਨਾ ਕਾਰਜਕਾਰੀ ਡਾਈਰੈਕਟਰ ਦੀ ਅਗਵਾਈ ਚ ਰੁੱਖ ਲਗਾਓ ਅਭਿਆਨ ਮਨਾਇਆ ਗਿਆ। ਇਸ ਅਭਿਆਨ ਦਾ ਉਦੇਸ਼ ਦੇਸ਼ ਵਿੱਚ ਘੱਟ ਹੋ ਰਹੀ ਹਰਿਆਲੀ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਪਾਸਟਰ ਡੇਜ਼ਲ ਪੀਪਲਜ ਮਾਡਰੇਟਰ ਕਮਿਸਨਰੀ ਡਾਇਸਸ ਆਫ ਚੰਡੀਗੜ ਮੁੱਖ ਮਹਿਮਾਨ ਵਜੌ ਸ਼ਾਮਲ ਹੌ ਕੇ ਪੌਦਾ ਲਗਾ ਕੇ ਰੁੱਖ ਲਗਾਓ ਅਭਿਆਨ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਪਾਸਟਰ ਡੇਜ਼ਲ ਪੀਪਲਜ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਪਾਸਟਰ ਪੀਪਲਜ ਇਹ ਵੀ ਕਿਹਾ ਕਿ ਕੋਰੋਨਾ ਦੇ ਚੱਲਦੇ ਆਕਸੀਜਨ ਦੀ ਕਮੀ ਮਹਿਸੂਸ ਕੀਤੀ ਗਈ ਅਤੇ ਆਕਸੀਜਨ ਪਲਾਂਟ ਲਗਾਉਣੇ ਪਏ ਪਰ ਰੁੱਖਾਂ ਦੀ ਘਾਟ ਨਾਲ ਜਿੱਥੇ ਗਰਮੀ ਵੱਧ ਰਹੀ ਹੈ ਉਥੇ ਆਕਸੀਜਨ ਦੀ ਕਮੀ ਵੀ ਹੋ ਰਹੀ ਹੈ। ਇਸ ਲਈ ਜੋ ਇਨਸਾਨ ਆਪਣਾ ਜੀਵਨ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਰੁੱਖ ਜਰੂਰ ਲਗਾਉਣੇ ਚਾਹੀਦੇ ਹਨ। ਇਹ ਸਾਨੂੰ ਆਕਸੀਜਨ ਦੇ ਨਾਲ-ਨਾਲ ਲਿਖਣ ਨੂੰ ਕਾਗਜ ਦਿੰਦੇ ਹਨ, ਜਲਾਉਣ ਲਈ ਲਕੜੀ ਦਿੰਦੇ ਹਨ। ਸ਼੍ਰੀਮਤੀ ਕਾਮਨਾ ਨੇ ਯੂਨਾਈਟਿਡ ਕਿ੍ਰਸਚੀਅਨ ਇੰਸਟੀਚਿਊਟ ਦੀ ਕਾਰਜਕਾਰੀ ਡਾਈਰੈਕਟਰ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਹਰਿਆਲੀ ਬਚਾਉਣ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਸ਼੍ਰੀਮਤੀ ਕਾਮਨਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਤੇ ਪਾਸਟਰ ਜੋਨ ਪੀਟਰ, ਪਾਦਰੀ.ਰਾਕੇਸ ਫਿਲਿਪ ,ਪਾਦਰੀ.ਸਵੈਨ, ਪਾਦਰੀ.ਰਮੇਸ,ਪਾਦਰੀ.ਨਿਸਾਨ ਮਸੀਹ, ਸੰਦੀਪ ਰਾਜ, ਮੈਡਮ ਸੁਨੀਤਾ ਵਿਕਟਰ, ਮੈਡਮ ਮਨਜੀਤ ਮਲ, ਮੈਡਮ ਰੰਧਾਵਾ, ਮੈਡਮ ਊਸਾ ਗੇਮਲ, ਐਵੰਗਲਿਸਤ ਪ੍ਰੇਮ ਮਸੀਹ, ਬਾਦਲ, ਜੌਰਜ, ਰਾਹੁਲ,ਮੈਡਮ ਰੋਮਾ ਆਦਿ ਮੌਜੂਦ ਸਨ। –