ਜਲੰਧਰ –  ਸਥਾਨਕ ਗੁੱਡ ਸ਼ੈਫਰਡ ਚਰਚ ਸੂਰਾਨੁਸੀ ਜਲੰਧਰ ਵਿੱਚ ਚਰਚ ਪਾਸਟਰ ਇੰਚਾਰਜ ਪਾਸਟਰ ਜੋਨ ਪੀਟਰ ਦੀ ਅਗਵਾਈ ਚ ਕਬਰਿਸਤਾਨ ਵਿੱਚ ਲਗਭਗ 100 ਪੌਦੇ ਲਗਾਏ ਗਏ। ਇਸ ਮੌਕੇ ਪਾਸਟਰ ਜੋਨ ਪੀਟਰ ਨੇ ਕਿਹਾ ਕਿ ਜੇ ਇਨਸਾਨ ਸਾਫ ਹਵਾ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੈ। ਜੇ ਰੁੱਖ ਨਹੀਂ ਤਾਂ ਆਕਸੀਜਨ ਨਹੀਂ, ਜੇ ਆਕਸੀਜਨ ਨਹੀਂ ਤਾਂ ਇਨਸਾਨ ਨਹੀਂ। ਇਸ ਲਈ ਜਿਸ ਤਰਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਨਸਾਨ ਕਰਦਾ ਹੈ ਉਸੀ ਤਰਾਂ ਪੌਦੇ ਲਗਾਉਣ ਵੇਲੇ ਪੌਦੇ ਨੂੰ ਆਪਣਾ ਬੱਚਾ ਸਮਝ ਕੇ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਤਾਂਕਿ ਇਨਸਾਨ ਨੂੰ ਆਕਸੀਜਨ ਦੀ ਕਮੀ ਨਾ ਰਹੇ। ਇਸ ਮੌਕੇ ਤੇ ਬਾਵਾ ਮਸੀਹ ਭੱਟੀ (ਚਰਚ ਸਕੱਤਰ), ਸਮੀ ਥਾਪਰ(ਐਲਡਰ),ਸੈਮਸਨ ਮਸੀਹ, ਸੈਲੀ ਐਲਬਰਟ(ਐਲਡਰ),ਪਰਮਿੰਦਰ ਮਸੀਹ, ਵਿਕਟਰ ਯੂਸਫ ,ਸਾਈਮਨ ਥਾਪਰ, ਮੇਟਸਨ ਥਾਪਰ, ਸੰਜੀਵ ਡੈਨੀਅਲ ,ਰਕਸਤ ਭੱਟੀ, ਬਲਦੇਵ ਮਸੀਹ, ਸਨੀ, ਅਰਸਫ ਭੱਟੀ, ਸਮੂਏਲ ਅਤੇ ਚਰਚ ਦੇ ਹੋਰ ਮੈਬਰ ਹਾਜ਼ਰ ਸਨ