ਜਲੰਧਰ, 5 ਅਕਤੂਬਰ
ਰੈਪਿਡ ਐਕਸ਼ਨ ਫੋਰਸ ਦੀ 28ਵੀਂ ਵਰ੍ਹੇਗੰਢ ਮੌਕੇ ਸਪੋਰਟਸ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗਰੁੱਪ ਕੇਂਦਰ ਦੀ ਰਿਜ਼ਰਵ ਪੁਲਿਸ ਫੋਰਸ, ਜਲੰਧਰ ਦੇ ਬੈਂਡ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਮਨੀਸ਼ ਕੁਮਾਰ ਮੀਣਾ, ਕਮਾਂਡੈਂਟ 114 ਬਟਾਲੀਅਨ ਰੈਪਿਡ ਐਕਸ਼ਨ ਫੋਰਸ ਨੇ ਹੋਰਨਾਂ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਰਦਿਆਂ ਰੈਪਿਡ ਐਕਸ਼ਨ ਫੋਰਸ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਬੈਂਡ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ 114ਵੀਂ ਬਟਾਲੀਅਨ ਦੇ ਜਵਾਨਾਂ ਵੱਲੋਂ ਭੰਗੜਾ ਅਤੇ ਗੱਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਖੀਰ ਵਿੱਚ ਮੀਣਾ ਵੱਲੋਂ ਬੈਂਡ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਟਾਲੀਅਨ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਬਲਵਿੰਦਰ ਕੁਮਾਰ ਸਰਪੰਚ ਲਿੱਦੜਾਂ, ਲਾਲ ਚੰਦ ਪੰਚ ਲਿੱਦੜਾਂ, ਪਰਮਜੀਤ ਕੌਰ ਸਰਪੰਚ ਨੁੱਸੀ, ਮੱਖਣ ਸਿੰਘ ਪੰਚ ਨੁੱਸੀ, ਹਰਦੀਪ ਸਿੰਘ ਪ੍ਰਧਾਨ ਨੁੱਸੀ, ਕਰਨਵੀਰ ਸਿੰਘ, ਕੋਚ ਲਿੱਦੜਾਂ ਸਪੋਰਟਸ ਸਟੇਡੀਅਮ, ਕੁਲਜੀਤ ਸਿੰਘ ਪ੍ਰਧਾਨ ਲਿੱਦੜਾਂ ਅਤੇ ਅਜੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।