ਜਲੰਧਰ :ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸੋਸ਼ਲ ਸੈਂਸੀਟਾਈਜ਼ੇਸ਼ਨ ਸੈੱਲ ਦੁਆਰਾ ਇੱਕ ਰਜਿਸਟਰਡ ਅਪਾਰ ਦੇ ਸਹਿਯੋਗ ਨਾਲ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਪ੍ਰਦਰਸ਼ਨੀ ਅਤੇ ਸੋਸ਼ਲ ਸੈਂਸੀਟਾਈਜੇਸ਼ਨ ਸੈੱਲ ਵਲੋਂ ਕਰਵਾਏ ਜਾ ਰਹੇ ਸਮਾਗਮ ਦੀ ਸ਼ਲਾਘਾ ਕੀਤੀ। ਇਹ ਂਘੌ ਜੋ ਕਿ ਬੌਧਿਕ ਤੌਰ ‘ਤੇ ਅਪਾਹਜ ਬੱਚਿਆਂ ਨੂੰ ਸਮਾਜ ਨਾਲ ਜੋੜਨ ਵਿੱਚ ਸਹਾਇਤਾ ਕਰਦਾ ਹੈ। ਂਘੌ ਕੁਆਲਿਟੀ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ ਅਤੇ ਸਿਖਿਆਰਥੀ ਆਪਣੀ ਵਰਕਸ਼ਾਪ ਵਿੱਚ ਸਾਰਾ ਸਾਲ ਪੇਂਟ ਕੀਤੇ ਦੀਵੇ, ਲਾਲਟੇਨ, ਕੰਨ ਦੇ ਕਾਂਟੇ ਅਤੇ ਸਜਾਵਟੀ ਵਸਤੂਆਂ ਵਰਗੇ ਉਤਪਾਦ ਬਣਾਉਂਦੇ ਹਨ। ਉਨ੍ਹਾਂ ਡਾ. ਨਵਨੀਤ ਭੁੱਲਰ ਦੁਆਰਾ ਕੀਤੀ ਪਹਿਲਕਦਮੀ ਦੀ ਪ੍ਰਸੰਸਾ ਕੀਤੀ ਜੋ ਅਮਰੀਕਾ ਵਿਚ ਅੰਦਰੂਨੀ ਦਵਾਈਆਂ ਦੇ ਡਾਕਟਰ ਹਨ ਅਤੇ 2014 ਵਿਚ ਏਪੀਏਆਰ ਦੀ ਸ਼ੁਰੂਆਤ ਕੀਤੀ। ਇਹ ਸੰਸਥਾ ਇਨ੍ਹਾਂ ਅਪਾਹਜ ਬੱਚਿਆਂ ਨੂੰ ਸਨਮਾਨਜਨਕ ਅਤੇ ਆਰਥਿਕ ਤੌਰ ‘ਤੇ ਸੁਤੰਤਰ ਜੀਵਨ ਜੀਉਂਣ ਦੇ ਯੋਗ ਬਣਾਉਂਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਬੱਚਿਆ ਨੂੰ ਫ਼ਲ ਵੰਡੇ ਅਤੇ ਡਾ. ਨਵਨੀਤ ਭੁੱਲਰ ਨੂੰ ਬੂਟੇ ਭੇਟ ਕੀਤੇ। ਇਨ੍ਹਾਂ ਕਿਹਾ ਕਿ ਦੀਵਾਲੀ ਉਨ੍ਹਾਂ ਲਈ ਵੱਖ-ਵੱਖ ਚੀਜ਼ਾਂ ਵੇਚਣ ਦਾ ਮੌਕਾ ਹੈ। ਡਾ. ਨਵਨੀਤ ਭੁੱਲਰ ਨੇ ਇਸ ਮੌਕੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਨੇ ਅਫਅਅ੍ਰ ਨੂੰ ਆਪਣੇ ਉਤਪਾਦਾਂ ਜਿਵੇਂ ਕਿ ਦੀਵੇ, ਦਰਵਾਜ਼ੇ ਦੀਆਂ ਲਟਕੀਆਂ, ਲੱਕੜ ਦੇ ਬਰਡ ਹਾਊਸ, ਟੀ ਲਾਈਟ ਹੋਲਡਰ, ਵਿੰਡ ਚਾਈਨਜ਼ ਆਦਿ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਹੈ। ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਉਤਸ਼ਾਹ ਨਾਲ ਉਤਸ਼ਾਹਿਤ ਕੀਤਾ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਟਾਲ ਦੀਆਂ ਵਸਤੂਆਂ ਖਰੀਦੀਆਂ। ਸੋਸ਼ਲ ਸੈਂਸੇਟਾਈਜੇਸ਼ਨ ਸੈੱਲ ਦੇ ਮੈਂਬਰ ਪ੍ਰੋ. ਅੰਮਿਤਾ ਸ਼ਾਹਿਦ (ਕਨਵੀਨਰ), ਡਾ. ਪਤਵੰਤ ਅਟਵਾਲ, ਡਾ. ਯੂਬੀਕ ਬੇਦੀ, ਡਾ. ਮਨਮੀਤ ਸੋਢੀ, ਪ੍ਰੋ. ਮਨੀਸ਼ ਗੋਇਲ ਤੋਂ ਇਲਾਵਾ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।