ਫਗਵਾੜਾ 26 ਜੁਲਾਈ (ਸ਼ਿਵ ਕੋੜਾ) :
ਲਾਇਨਜ ਕਲੱਬ ਫਗਵਾੜਾ ਕਿੰਗਜ ਦੀ ਸਾਲ 2021-22 ਲਈ ਚੁਣੀ ਗਈ ਟੀਮ ਦੀ ਪਹਿਲੀ ਜਨਰਲ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਬਘਾਣੀਆ ਦੀ ਅਗਵਾਈ ਹੇਠ ਹੋਟਰ ਅੰਬੇਸਡਰ ਵਿਖੇ ਹੋਈ। ਮੀਟਿੰਗ ਦੌਰਾਨ ਕਲੱਬ ਵਲੋਂ ਨੇੜਲੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਦੀ ਤਿਆਰੀ ਸਬੰਧੀ ਵਿਚਾਰਾਂ ਹੋਈਆਂ। ਵਧੇਰੇ ਜਾਣਕਾਰੀ ਦਿੰਦਿਆਂ ਲਾਇਨਜ ਪ੍ਰਧਾਨ ਅਸ਼ਵਨੀ ਬਘਾਣੀਆ ਨੇ ਦੱਸਿਆ ਕਿ ਜਲਦੀ ਹੀ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਵਰਗੇ ਹੋਰ ਕਈ ਪ੍ਰੋਜੈਕਟਾਂ ਬਾਰੇ ਵੀ ਮੀਟਿੰਗ ਦੌਰਾਨ ਵਿਚਾਰਾਂ ਕੀਤੀਆਂ ਗਈਆਂ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਲੱਬ ਦੇ ਚਾਰਟਰ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ, ਕਲੱਬ ਚੇਅਰਮੈਨ ਪਰਮਿੰਦਰ ਸਿੰਘ ਅਰੋੜਾ, ਕਲੱਬ ਦੇ ਸਕੱਤਰ ਹਰਮੋਹਨ ਜੁਨੇਜਾ, ਕੈਸ਼ੀਅਰ ਭੂਪਿੰਦਰ ਸਿੰਘ, ਪੀ.ਆਰ.ਓ. ਸਚਿਨ ਸਲਹੋਤਰਾ, ਯਸ਼ਪਾਲ ਅਟਵਾਲ, ਕੁਲਦੀਪ ਸਿੰਘ, ਸੰਜੀਵ ਸੂਰੀ, ਰਾਜ ਸਪਰਾ, ਅਵਤਾਰ ਸਿੰਘ ਕੁੰਦੀ, ਹਰਮਿੰਦਰ ਸਿੰਘ ਬਸਰਾ, ਭੁਪਿੰਦਰ ਸਿੰਘ, ਅਮਿਤ ਮੈਨੀ, ਸਚਿਨ ਸਲਹੋਤਰਾ, ਬਲਬੀਰ ਬੈਂਸ, ਜੱਸੀ ਸਿੰਘ, ਚਰਨ ਸਿੰਘ, ਅਸ਼ੋਕ ਮਨੀਲਾ, ਵਿਸ਼ਾਲ ਵਰਮਾ, ਦਵਿੰਦਰ ਮਹਿਤਾ, ਸ਼ਿਖਰ ਉੱਪਲ, ਪਰਵਿੰਦਰ ਸਿੰਘ ਆਦਿ ਹਾਜਰ ਸਨ।