ਫਗਵਾੜਾ 26 ਨਵੰਬਰ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਜਨਰਲ ਬਾਡੀ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ 321-ਡੀ ਦੀ ਪ੍ਰਧਾਨਗੀ ਹੇਠ ਹੋਟਲ ਗ੍ਰੈਂਡ ਅੰਬੈਸਡਰ ਵਿਖੇ ਹੋਈ। ਮੀਟਿੰਗ ਦੌਰਾਨ ਨੇੜਲੇ ਭਵਿੱਖ ਵਿਚ ਨੇਪਰੇ ਚਾੜ•ਨ ਵਾਲੇ ਅਤੇ ਕੋਰੋਨਾ ਮਹਾਮਾਰੀ ‘ਚ ਲਾਗੂ ਲਾਕਡਾਉਨ ਕਾਰਨ ਸਥਗਿਤ ਕੀਤੇ ਗਏ ਮਾਸਿਕ ਪ੍ਰੋਜੈਕਟਾਂ ਨੂੰ ਮੁੜ ਤੋਂ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਜੋਨ ਚੇਅਰਮੈਨ ਵਜੋਂ ਗੁਰਦੀਪ ਸਿੰਘ ਕੰਗ ਨੇ ਕੱਲਬ ਮੈਂਬਰਾਂ ਨੂੰ ਪਿਨਾਂ ਵੀ ਲਗਾਈਆਂ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਕਾਰਨ ਪਿਛਲੇ 6/7 ਮਹੀਨੇ ਤੋਂ ਲਾਕਡਾਉਨ ਲਾਗੂ ਰਹਿਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ ਦੀ ਵਜਾ ਨਾਲ ਕਲੱਬ ਦੇ ਹਰ ਮਹੀਨੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਥਗਿਤ ਕਰ ਦਿੱਤੇ ਗਏ ਸੀ ਅਤੇ ਮੈਂਬਰਾਂ ਦੀ ਜਨਰਲ ਮੀਟਿੰਗ ਵੀ ਨਹੀਂ ਹੋਈ ਸੀ। ਮੈਂਬਰਾਂ ਦਾ ਸਾਰਾ ਧਿਆਨ ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਵੱਲ ਲੱਗਾ ਹੋਇਆ ਸੀ ਪਰ ਹੁਣ ਜਦਕਿ ਲਾਕਡਾਊਨ ਖੁਲ ਚੁੱਕਾ ਹੈ ਤਾਂ ਕਲੱਬ ਦੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਕਰਨ ਬਾਰੇ ਵਿਚਾਰਾਂ ਕਰਨ ਲਈ ਇਹ ਮੀਟਿੰਗ ਆਯੋਜਿਤ ਕੀਤੀ ਗਈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਅਗਲੇ ਕੁਝ ਦਿਨਾਂ ਦੌਰਾਨ ਨੇਪਰੇ ਚਾੜ ਜਾਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਰੂਪ ਰੇਖਾ ਤਿਆਰ ਕੀਤੀ ਗਈ ਹੈ ਜਿਸ ਬਾਰੇ ਜਲਦੀ ਹੀ ਖੁਲਾਸਾ ਕਰ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਸਕੱਤਰ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਪੀ.ਆਰ.ਓ. ਅਮਿਤ ਸ਼ਰਮਾ ਆਸ਼ੂ, ਜੁਗਲ ਬਵੇਜਾ ਵਾਈਸ ਪ੍ਰਧਾਨ ਤੋਂ ਇਲਾਵਾ ਲਾਇਨ ਅਸ਼ਵਨੀ ਕਵਾਤਰਾ, ਜਤਿੰਦਰ ਕੁਮਾਰ, ਸੰਜੀਵ ਲਾਂਬਾ, ਜਸਬੀਰ ਮਾਹੀ, ਅਜੇ ਕੁਮਾਰ, ਸ਼ਸ਼ੀ ਕਾਲੀਆ, ਸੁਮਿਤ ਭੰਡਾਰੀ, ਮਨਜੀਤ ਸਿੰਘ, ਪਰਵੀਨ ਕੁਮਾਰ, ਬਲਵਿੰਦਰ ਸਿੰਘ, ਜਗਜੀਤ ਸਿੰਘ, ਸੰਜੀਵ ਸੂਰੀ, ਵਿਪਨ ਠਾਕੁਰ, ਵਿਪਨ ਕੁਮਾਰ, ਰਾਜਕੁਮਾਰ ਆਦਿ ਹਾਜਰ ਸਨ।