ਫਗਵਾੜਾ 8 ਅਪ੍ਰੈਲ (ਸ਼਼ਿਵ ਕੋੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਅੱਜ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਉ ਮੰਡੀ ਰੋਡ ਵਿਖੇ ਫੇਸ ਮਾਸਕ ਵੰਡ ਕੇ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਪ੍ਰਤੀ ਸਚੇਤ ਕੀਤਾ ਗਿਆ। ਇਸ ਮੌਕੇ ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਵਾਈਜ ਗਵਰਨਰ-1 ਲਾਇਨ ਜੀ.ਐਸ. ਸੇਠੀ ਅਤੇ ਦਵਿੰਦਰ ਪਾਲ ਅਰੋੜਾ ਵਾਈਸ ਡਿਸਟ੍ਰਿਕਟ ਗਵਰਨਰ-2 ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ, ਲਾਇਨ ਐਸ.ਪੀ. ਸੌਂਧੀ, ਲਾਇਨ ਮਹਾਵੀਰ ਸਿੰਘ, ਲਾਇਨ ਕੁਲਵਿੰਦਰ ਸਿੰਘ ਸਿੱਧੂ ਅਤੇ ਲਾਇਨ ਜਨਕ ਸਿੰਘ ਵੀ ਸਨ। ਡਿਸਟ੍ਰਿਕਟ ਗਵਰਨਰ-1 ਜੀ.ਐਸ. ਸੇਠੀ ਅਤੇ ਡਿਸਟ੍ਰਿਕਟ ਗਵਰਨਰ-2 ਲਾਇਨ ਦਵਿੰਦਰ ਪਾਲ ਅਰੋੜਾ ਨੇ ਫੇਸ ਮਾਸਕ ਵੰਡਣ ਦੀ ਮੁਹਿਮ ਦਾ ਸ਼ੁੱਭ ਆਰੰਭ ਕਰਵਾਇਆ ਅਤੇ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਅੱਜ ਕਰੀਬ 500 ਫੇਸ ਮਾਸਕ ਵੰਡੇ ਗਏ ਹਨ। ਮਾਸਕ ਵੰਡਣ ਦਾ ਮਕਸਦ ਆਮ ਲੋਕਾਂ ਨੂੰ ਕੋਵਿਡ-19 ਦੀ ਦੂਸਰੀ ਲਹਿਰ ਪ੍ਰਤੀ ਜਾਗਰੁਕ ਕਰਨਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੌਰਾਨ ਫਗਵਾੜਾ ਸਬ-ਡਵੀਜਨ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਉਹਨਾਂ ਜਿੱਥੇ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਤੁਰੰਤ ਵੈਕਸਿਨ ਲਗਵਾਉਣ ਦੀ ਅਪੀਲ ਕੀਤੀ ਉੱਥੇ ਹੀ ਫੇਸ ਮਾਸਕ, ਸੈਨੀਟਾਈਜਰ ਦੀ ਵਰਤੋਂ ਕਰਨ, ਵਾਰ-ਵਾਰ ਹੱਥ ਧੋਣ ਅਤੇ ਸਰੀਰਿਕ ਦੂਰੀ ਬਣਾ ਕੇ ਰੱਖਣ ਲਈ ਵੀ ਕਿਹਾ। ਲਾਇਨ ਜੀ.ਐਸ. ਸੇਠੀ ਨੇ ਵੀ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਪਹਿਲਾਂ ਨਾਲੋਂ ਜਿਆਦਾ ਖਤਰਨਾਕ ਹੈ ਜਿਸ ਨੂੰ ਦੇਖਦੇ ਹੋਏ ਬਚਾਅ ਦੇ ਉਪਾਅ ਹੀ ਇੱਕੋ-ਇਕ ਹਥਿਆਰ ਹੈ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਲਾਇਨ ਜੁਗਲ ਬਵੇਜਾ, ਲਾਇਨ ਸੰਜੇ ਤ੍ਰੇਹਨ ਆਦਿ ਹਾਜਰ ਸਨ।