ਫਗਵਾੜਾ 8 ਜੂਨ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਲਾਇਨਜ ਕਲੱਬ 321-ਡੀ ਦੇ ਜਨਮ ਦਿਨ ਮੌਕੇ ਅੱਜ ਥਾਣਾ ਸਿਟੀ ਫਗਵਾੜਾ ਨੂੰ ਆਮ ਲੋਕਾਂ ਦੇ ਬੈਠਣ ਲਈ ਤਿੰਨ ਸਿਟਿੰਗ ਬੈਂਚ ਭੇਂਟ ਕੀਤੇ ਗਏ। ਇਸ ਮੌਕੇ ਐਸ.ਪੀ. ਸਰਬਜੀਤ ਸਿੰਘ ਬਾਹੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਗੁਰਦੀਪ ਸਿੰਘ ਕੰਗ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣ ਉਪਰੰਤ ਕਿਹਾ ਕਿ ਇਹ ਬੈਂਚ ਥਾਣਾ ਸਿਟੀ ਵਿਖੇ ਆਉਣ ਜਾਣ ਵਾਲੇ ਆਮ ਲੋਕਾਂ ਲਈ ਕਾਫੀ ਲਾਹੇਵੰਦ ਹੋਣਗੇ। ਉਹਨਾਂ ਜਿੱਥੇ ਸਬ-ਡਵੀਜਨ ਦੇ ਸਾਰੇ ਹੀ ਥਾਣਿਆਂ ‘ਚ ਜਨਤਾ ਦੀ ਸਹੂਲਤ ਲਈ ਵਧੀਆ ਪ੍ਰਬੰਧਕ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਆਮ ਲੋਕਾਂ ਨੂੰ ਦਿੱਤੇ ਸੁਨੇਹੇ ਵਿਚ ਕਿਹਾ ਕਿ ਪੁਲਿਸ ਹਮੇਸ਼ਾ ਪਬਲਿਕ ਦੀ ਸੇਵਾ ਹਿਤ ਕੰਮ ਕਰਦੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਦਿਆਂ ਸਮਾਜ ਵਿਰੋਧੀ ਅਨਸਰਾਂ ਨੂੰ ਨੁਕੇਲ ਪਾਈ ਜਾ ਸਕੇ। ਥਾਣਾ ਸਿਟੀ ਦੇ ਇੰਚਾਰਜ ਬਲਵਿੰਦਰ ਪਾਲ ਨੇ ਵੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਲਾਇਨਜ ਕਲੱਬ ਦੇ ਸਕੱਤਰ ਅਤੁਲ ਜੈਨ ਅਤੇ ਪੀ.ਆਰ.ਓ. ਆਸ਼ੂ ਮਾਰਕੰਡਾ ਨੇ ਕੱਲਬ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਬਾਰੇ ਐਸ.ਪੀ. ਸਰਬਜੀਤ ਸਿੰਘ ਬਾਹੀਆ ਨੂੰ ਜਾਣੂ ਕਵਾਇਆ। ਇਸ ਮੌਕੇ ਕੈਸ਼ੀਅਰ ਲਾਇਨ ਸੁਨੀਲ ਢੀਂਗਰਾ, ਜੁਗਲ ਬਵੇਜਾ, ਸੰਜੀਵ ਲਾਂਬਾ, ਜਸਬੀਰ ਮਾਹੀ, ਵਿਪਨ ਠਾਕੁਰ, ਵਿਪਨ ਕੁਮਾਰ, ਵਿਨੇ ਕੁਮਾਰ ਬਿੱਟੂ, ਸਚਿਨ ਬੱਤਰਾ, ਪਵਨ ਕਲੂਚਾ, ਆਦਿ ਹਾਜਰ ਸਨ।