ਫਗਵਾੜਾ 21 ਅਗਸਤ (ਸ਼ਿਵ ਕੌੜਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਕੋਵਿਡ-19 ਟੀਕਾਕਰਣ ਕੈਂਪ ਸਥਾਨਕ ਮਾਡਲ ਟਾਊਨ ਸਥਿਤ ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਵਿਖੇ ਲਗਾਇਆ ਗਿਆ। ਇਸ ਦੌਰਾਨ 18+ ਦੇ ਕਰੀਬ ਸੌ ਔਰਤਾਂ ਅਤੇ ਮਰਦਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ ਦਾ ਟੀਕਾ ਲਗਾਇਆ ਗਿਆ। ਕੈਂਪ ਦੌਰਾਨ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਭਰਾ ਕੁਲਦੀਪ ਸਿੰਘ ਮੇਵਾ ਸਿੰਘ ਵਾਲਾ ਨੇ ਸ਼ਿਰਕਤ ਕੀਤੀ। ਉਹਨਾਂ ਕੈਂਪ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਦੇਖਰੇਖ ਹੇਠ ਸਿਹਤ ਵਿਭਾਗ ਵਲੋਂ ਟੀਕਾਕਰਣ ਦਾ ਕੰਮ ਬਹੁਤ ਹੀ ਤਨਦੇਹੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਦਮ ਜੈਨ, ਸਕੱਤਰ ਓਮ ਪ੍ਰਕਾਸ਼ ਜੈਨ ਅਤੇ ਕੈਸ਼ੀਅਰ ਅਨਿਲ ਜੈਨ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੇ ਐਸ.ਐਮ.ਓ. ਡਾ. ਲੈਂਬਰ ਰਾਮ ਸਮੇਤ ਟੀਕਾਕਰਣ ਲਈ ਪੁੱਜੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲਾਇਨਜ ਪ੍ਰਧਾਨ ਅਤੁਲ ਜੈਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਆਸ਼ੂ ਮਾਰਕੰਡਾ ਸਨ। ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਤੇ ਜੋਨ ਚੇਅਰਮੈਨ ਲਾਇਨ ਗੁਰਪ੍ਰੀਤ ਸਿੰਘ ਸੈਣੀ ਨੇ ਲਾਇਨ ਅਤੁਲ ਜੈਨ ਤੇ ਉਹਨਾਂ ਦੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੇਂਡਰੀ ਸਕੂਲ ਦੇ ਪ੍ਰਧਾਨ ਸ੍ਰੀ ਅਜੇ ਜੈਨ, ਕਲੱਬ ਸਕੱਤਰ ਲਾਇਨ ਸੁਨੀਲ ਢੀਂਗਰਾ, ਪੀ.ਆਰ.ਓ. ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਸੰਜੇ ਤ੍ਰੇਹਨ, ਲਾਇਨ ਰਣਧੀਰ ਕਰਵਲ, ਲਾਇਨ ਸ਼ਸ਼ੀ ਕਾਲੀਆ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਅਜੇ ਕੁਮਾਰ, ਲਾਇਨ ਕੁਲਵਿੰਦਰ ਸਿੱਧੂ, ਲਾਇਨ ਵਿਪਨ ਕੁਮਾਰ ਅਤੇ ਵਿਜੇ ਅਰੋੜਾ ਆਦਿ ਹਾਜਰ ਸਨ।