ਫਗਵਾੜਾ 31 ਅਗਸਤ (ਸ਼ਿਵ ਕੋੜਾ) ਸਮਾਜ ਸੇਵਾ ਵਿਚ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਸ਼ਹਿਰ ਦੀ ਇਲੈਵਨ ਸਟਾਰ ਸੌ ਫੀਸਦੀ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਸ਼ਹਿਰ ਦੇ ਇਕ ਲੋੜਵੰਦ ਬਜੁਰਗ ਔਰਤ ਦੇ ਇਲਾਜ ਲਈ ਪਰਿਵਾਰ ਨੂੰ ਆਰਥਕ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਲਾਇਨਜ ਪ੍ਰਧਾਨ ਅਤੁਲ ਜੈਨ ਦੀ ਅਗਵਾਈ ਹੇਠ ਕੀਤੇ ਇਸ ਪ੍ਰੋਜੈਕਟ ਤਹਿਤ ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰ ਪਰਸਨ ਗੁਰਦੀਪ ਸਿੰਘ ਕੰਗ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਹੱਥਾਂ ਨਾਲ ਨਗਦ ਰਾਸ਼ੀ ਦਾ ਲਿਫਾਫਾ ਲੋੜਵੰਦ ਮਹਿਲਾ ਦੇ ਪਰਿਵਾਰਕ ਮੈਂਬਰ ਨੂੰ ਦਿੱਤਾ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਅਤੁਲ ਜੈਨ ਦੀ ਪ੍ਰਧਾਨਗੀ ਹੇਠ ਕਲੱਬ ਵਲੋਂ ਲਗਾਤਾਰ ਨਵੇਂ ਪ੍ਰੋਜੈਕਟ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਵਧੀਆ ਤੇ ਸ਼ਲਾਘਾਯੋਗ ਗੱਲ ਹੈ। ਕਲੱਬ ਪ੍ਰਧਾਨ ਲਾਇਨ ਅਤੁਲ ਜੈਨ ਨੇ ਦੱਸਿਆ ਕਿ ਫਗਵਾੜਾ ਨਾਲ ਸਬੰਧਤ ਪਰਿਵਾਰ ਦੀ ਬਜੁਰਗ ਔਰਤ ਦਿਲ ਦੀ ਮਰੀਜ਼ ਹੈ ਜਿਸ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਚਲ ਰਿਹਾ ਹੈ ਪਰ ਮਹਿੰਗੀਆਂ ਦਵਾਈਆਂ ਖਰੀਦਣ ਲਈ ਇਸ ਪਰਿਵਾਰ ਨੂੰ ਪੈਸਿਆਂ ਦੀ ਜਰੂਰਤ ਸੀ। ਜਿਸ ਬਾਰੇ ਪਤਾ ਲੱਗਣ ਤੇ ਕਲੱਬ ਵਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸ਼ਸ਼ੀ ਕਾਲੀਆ ਤੇ ਲਾਇਨ ਜੁਗਲ ਬਵੇਜਾ ਸਨ। ਇਸ ਮੌਕੇ ਕਲੱਬ ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਆਸ਼ੂ ਮਾਰਕੰਡਾ, ਪੀ.ਆਰ.ਓ. ਲਾਇਨ ਸੰਜੀਵ ਲਾਂਬਾ, ਲਾਇਨ ਰਣਧੀਰ ਕਰਵਲ ਆਸ਼ੂ ਆਦਿ ਹਾਜਰ ਸਨ।