ਫਗਵਾੜਾ 27 ਸਤੰਬਰ (ਸ਼ਿਵ ਕੋੜਾ) ਲਾਇਨਜ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਰਿਜਨ-16 ਦੇ ਡਿਸਟ੍ਰਿਕਟ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਉਹਨਾਂ ਦੇ ਸਮਾਜ ਸੇਵੀ ਕਾਰਜਾਂ ਅਤੇ ਰਿਜਨ ਦੀਆਂ ਲਾਇਨਜ ਕਲੱਬਾਂ ਨੂੰ ਵਧੀਆ ਸੇਧ ਦਿੰਦਿਆਂ ਵੱਧ ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟ ਕਰਨ ਹਿਤ ਪ੍ਰੇਰਿਤ ਕਰਨ ਸਦਕਾ ਪਠਾਨਕੋਟ ਵਿਖੇ ਆਯੋਜਿਤ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਲਾਇਨ ਜੀ.ਐਸ. ਸੇਠੀ ਡਿਸਟ੍ਰਿਕਟ ਗਵਰਨਰ ਦੇ ਸੋਂਹ ਚੁੱਕ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਪਾਸਟ ਇੰਟਰਨੈਸ਼ਨਲ ਪ੍ਰੈਜੀਡੈਂਟ ਨਰੇਸ਼ ਅੱਗਰਵਾਲ ਵਲੋਂ ਦਿੱਤਾ ਗਿਆ। ਉਹਨਾਂ ਦੇ ਨਾਲ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜੇ.ਪੀ. ਸਿੰਘ ਅਤੇ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਵਿਨੋਦ ਖੰਨਾ, ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਮਨ ਗੁਪਤਾ, ਲਾਇਨ ਦਵਿੰਦਰ ਅਰੋੜਾ ਵਾਈਸ ਡਿਸਟ੍ਰਿਕਟ ਗਵਰਨਰ-1 ਤੇ ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਵਾਈਸ ਡਿਸਟ੍ਰਿਕਟ ਗਵਰਨਰ-2 ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਲਾਇਨ ਨਰੇਸ਼ ਅੱਗਰਵਾਲ ਨੇ ਲਾਇਨ ਗੁਰਦੀਪ ਸਿੰਘ ਕੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਤੌਰ ਰਿਜਨ ਚੇਅਰਪਰਸਨ ਉਹਨਾਂ ਦੀ ਕਾਰਗੁਜਾਰੀ ਸ਼ਾਨਦਾਰ ਹੈ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਕਲੱਬ ਲਾਇਨਜ ਕਲੱਬ ਫਗਵਾੜਾ ਸਿਟੀ ਨੂੰ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲਬ ਬਣਾਇਆ ਹੈ ਉਸ ਤੋਂ ਹੋਰ ਸਾਰੀਆਂ ਕਲੱਬਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਨੇ ਮੁੱਖ ਮਹਿਮਾਨ ਨੂੰ ਲਾਇਨ ਗੁਰਦੀਪ ਸਿੰਘ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਰਿਜਨ-16 ਨੂੰ ਉਹਨਾਂ ‘ਤੇ ਮਾਣ ਹੈ ਕਿਉਂਕਿ ਕੰਗ ਦੇ ਵਢਮੁੱਲੇ ਯੋਗਦਾਨ ਸਦਕਾ ਰਿਜਨ-16 ਇਸ ਸਮੇਂ ਨੰਬਰ ਵਨ ਬਣ ਗਈ ਹੈ। ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਦਵਿੰਦਰ ਅਰੋੜਾ ਨੇ ਵੀ ਲਾਇਨ ਗੁਰਦੀਪ ਸਿੰਘ ਕੰਗ ਦੀ ਸ਼ਲਾਘਾ ਕੀਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਸਮੂਹ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਦੇ ਕੇ ਜਿਸ ਤਰ੍ਹਾਂ ਨਾਲ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ ਉਸ ਨਾਲ ਉਹਨਾਂ ਦੇ ਅੰਦਰ ਹੋਰ ਵੀ ਤਨਦੇਹੀ ਨਾਲ ਕਲੱਬ ਅਤੇ ਸਮਾਜ ਦੀ ਸੇਵਾ ਕਰਨ ਦਾ ਜਜਬਾ ਪੈਦਾ ਹੋਇਆ ਹੈ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਸੰਜੀਵ ਗਰਗ, ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਪ੍ਰੇਮ ਗਰੋਵਰ, ਇਨਵਾਇਰਨਮੈਂਟ ਚੇਅਰਮੈਨ ਲਾਇਨ ਮਨੋਹਰ ਸਿੰਘ ਭੋਗਲ, ਲਾਇਨਜ ਕੱਲਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਅਤੁਲ ਜੈਨ, ਸਕੱਤਰ ਲਾਇਨ ਸੁਨੀਲ ਢੀਂਗਰਾ, ਲਾਇਨ ਅਮਿਤ ਕੁਮਾਰ ਆਸ਼ੂ ਕੈਸ਼ੀਅਰ, ਲਾਇਨ ਸੰਜੀਵ ਲਾਂਬਾ ਪੀ.ਆਰ.ਓ., ਲਾਇਨ ਜੁਗਲ ਬਵੇਜਾ, ਲਾਇਨ ਸ਼ਸ਼ੀ ਕਾਲੀਆ, ਲਾਇਨ ਅਜੇ ਕੁਮਾਰ, ਲਾਇਨ ਵਿਪਨ ਕੁਮਾਰ, ਲਾਇਨ ਡਾ. ਉਂਕਾਰ ਸਿੰਘ ਡਿਸਟ੍ਰਿਕਟ ਡਾਇਬਿਟਿਕ ਚੇਅਰਪਰਸਨ, ਡਿਸਟ੍ਰਿਕਟ ਪੀ.ਆਰ.ਓ. ਲਾਇਨ ਮਨੂ ਸ਼ਰਮਾ, ਡਿਸਟ੍ਰਿਕਟ ਸਕੱਤਰ ਲਾਇਨ ਜਨਕ ਸਿੰਘ, ਲਾਇਨ ਕੁਲਵਿੰਦਰ ਸਿੱਧੂ, ਜੋਨ ਚੇਅਰਮੈਨ ਗੁਰਪ੍ਰੀਤ ਸਿੰਘ ਸੈਣੀ, ਜੋਨ ਚੇਅਰਮੈਨ ਪਰਮਿੰਦਰ ਪਾਲ ਨਿੱਜਰ, ਲਾਇਨ ਅਨਿਲ ਸੂਰੀ, ਲਾਇਨ ਰਣਧੀਰ ਕਰਵਲ, ਲਾਇਨ ਸੁਮੀਤ ਭੰਡਾਰੀ ਆਦਿ ਹਾਜਰ ਸਨ।