ਫਗਵਾੜਾ 17 ਜੂਨ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲਾਇਨ ਦੀਪਕ ਸਹਿਗਲ ਨੂੰ ਸਾਲ 2021-22 ਲਈ ਪ੍ਰਧਾਨ ਜਦਕਿ ਸਰਬਜੀਤ ਸਿੰਘ ਨੂੰ ਸਕੱਤਰ, ਗੁਰਸ਼ਰਨ ਸਿੰਘ ਨੂੰ ਖਜਾਨਚੀ ਅਤੇ ਸੁਖਜੀਤ ਸਿੰਘ ਨੂੰ ਪੀ.ਆਰ.ਓ. ਐਲਾਨਿਆ ਗਿਆ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਦੀ ਹਾਜਰੀ ‘ਚ ਸਮੂਹ ਕਲੱਬ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਨਵੇਂ ਬਣੇ ਪ੍ਰਧਾਨ ਅਤੇ ਟੀਮ ਦਾ ਸਵਾਗਤ ਕੀਤਾ। ਨਵੇਂ ਐਲਾਨੇ ਪ੍ਰਧਾਨ ਦੀਪਕ ਸਹਿਗਲ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਜਲਦੀ ਹੀ ਨਵੇਂ ਸਮਾਜ ਸੇਵੀ ਪ੍ਰੋਜੈਕਟਾਂ ਦੀ ਰੂਪਰੇਖਾ ਤਿਆਰ ਕਰਨਗੇ ਅਤੇ ਆਪਣੀ ਟੀਮ ਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਅਵਤਾਰ ਸਿੰਘ, ਲਾਇਨ ਰਣਜੀਤ ਕੁਮਾਰ ਅਤੇ ਲਾਇਨ ਬਲਵਿੰਦਰ ਸਿੰਘ ਰਿਜਨ ਚੇਅਰਮੈਨ ਨੇ ਪ੍ਰਧਾਨ ਦੀਪਕ ਸਹਿਗਲ ਅਤੇ ਉਹਨਾਂ ਦੀ ਟੀਮ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਬੀਤੇ ਸਾਲ ਦੇ ਪ੍ਰਧਾਨ ਲਾਇਨ ਸੁਖਦੀਪ ਸਿੰਘ ਨੇ ਆਸ ਪ੍ਰਗਟਾਈ ਕਿ ਨਵੀਂ ਟੀਮ ਕਲੱਬ ਨੂੰ ਹੋਰ ਬੁਲੰਦੀਆਂ ਪਰ ਲੈ ਕੇ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨ ਚਮਨ ਲਾਲ, ਲਾਇਨ ਐਮ.ਐਸ. ਕੋਹਲੀ, ਲਾਇਨ ਮਨਪ੍ਰੀਤ ਸਿੰਘ, ਲਾਇਨ ਅਨੂਪ ਕੰਡਾ, ਲਾਇਨ ਹਰਵਿੰਦਰ ਸਿੰਘ, ਲਾਇਨ ਇੰਦਰਜੀਤ ਸਿੰਘ ਆਦਿ ਹਾਜਰ ਸਨ।
ਤਸਵੀਰ ਸਮੇਤ।