ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ 2 ਨਵੰਬਰ, 2021 ਨੂੰ ਲਾਇਬ੍ਰੈਰੀ ਵਿਭਾਗ ਵੱਲੋਂ ਦੀਵਾਲੀ
ਦੀਆਂ ਰਸਮਾਂ ਮਨਈਆਂ ਗਈਆਂ । ਇਹ ਰਸਮਾਂ ਹਰੀ ਦੀਵਾਲੀ ਦੇ ਰੂਪ ਵਿਚ ਮਨਾਉਂਦਿਆਂ ਲਾਇਬ੍ਰੇਰੀ ਸਟਾਫ ਅਤੇ
ਕਾਲਜ ਦੀਆਂ ਵਿਦਿਆਰਥਣਾਂ ਨੂੰ ਲਾਇਬ੍ਰੇਰੀ ਨੂੰ ਸੁੰਦਰ ਰੰਗ-ਬਰੰਗੇ ਤਾਜ਼ੇ ਫੁੱਲ ਪੱਤੀਆਂ ਰੰਗੋਲੀ ਅਤੇ
ਜਗਦੇ ਦੀਵਿਆ ਨਾਲ ਸਜਾਇਆ ਅਤੇ ਰੁਸ਼ਨਾਇਆ। ਇਸਦੇ ਨਾਲ ਹੀ ਸਾਰਿਆਂ ਲਈ ਸ਼ਾਂਤ ਅਤੇ ਸਦਭਾਵਨਾ ਪ੍ਰਦਾਨ
ਕਰਨ ਦੀ ਉਮੀਦ ਨਾਲ ਇਸ ਮੌਕੇ ਧਾਰਮਿਕ ਪ੍ਰਾਥਨਾ/ਪੂਜਾ ਦਾ ਆਯੋਜਨ ਵੀ ਕੀਤਾ ਗਿਆ। ਇਹਨਾਂ ਰਸਮਾਂ ਦੀ
ਰਸਮੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਜੋਤੀ ਪ੍ਰਜਵਲਨ ਕਰਕੇ ਕੀਤੀ । ਕਾਲਜ ਦੇ ਸਮੂਹ ਸਟਾਫ ਦਾ ਇਸ
ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਆਨੰਦਦਾਇਕ ਰਿਹਾ। ਇਸ ਇਕੱਠ ਵਿਚ ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ ਨੂੰ
ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਲਾਇਬ੍ਰੇਰੀਅਨ ਮੈਡਮ ਕੰਚਨ ਦੇ ਇਸ ਸ਼ੁੱਭ ਉਪਰਾਲੇ ਲਈ
ਸ਼ਲਾਘਾ ਕੀਤੀ।