ਜਲੰਧਰ 6 ਸਤਬਰ  (ਨਿਤਿਨ ਕੌੜਾ ) :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਗ੍ਰੀਵੈਂਸ ਰਿਡਰੈਸਲ ਸੈੱਲ ਨੇ ਜੁਆਲੋਜੀ ਅਤੇ ਬਾਟਨੀ ਵਿਭਾਗ ਦੇ ਨਾਲ ਇਸ ਮਿਸ਼ਨ ‘ਤੇ 1 ਸਤੰਬਰ 2023 ਤੋਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ। ਸਾਇੰਸ ਬਲਾਕ ਵਿੱਚ ਇੱਕ ਮਹੀਨਾ ਲੰਬੀ ਮੋਟੇ ਅਨਾਜ ਦੀ ਮਹੱਤਤਾ ਸੰਬੰਧੀ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਕੀਤਾ। ਪ੍ਰੋ: ਜਸਵਿੰਦਰ ਕੌਰ ਮੁਖੀ ਜੁਆਲੋਜੀ ਤੇ ਬਾਟਨੀ ਅਤੇ ਡਾ: ਗਗਨਦੀਪ ਕੌਰ ਕੰਨਵੀਨਰ ਗ੍ਰੀਵੈਂਸ ਰਿਡਰੈਸਲ ਸੈੱਲ ਨੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਦਾ ਸਵਾਗਤ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਾਲ ਦਾ ਵਿਸ਼ਾ ਇੱਕ ਜੀਵਨ-ਚੱਕਰ ਪਹੁੰਚ ਰਾਹੀਂ ਕੁਪੋਸ਼ਣ ਨਾਲ ਵਿਆਪਕ ਰੂਪ ਵਿੱਚ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ-2023 ਦਾ ਕੇਂਦਰ ਬਿੰਦੂ “ਸੁਪੋਸ਼ਿਤ ਭਾਰਤ, ਸਾਕਸ਼ਰ ਭਾਰਤ, ਸਸ਼ਕਤ ਭਾਰਤ” (ਪੋਸ਼ਣ ਨਾਲ ਭਰਪੂਰ ਭਾਰਤ) ‘ਤੇ ਕੇਂਦ੍ਰਿਤ ਇੱਕ ਥੀਮ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ, ਖਾਸ ਕਰਕੇ ਕਿਸ਼ੋਰਾਂ ਅਤੇ ਨੌਜਵਾਨ ਵਿਦਿਆਰਥੀਆਂ ਵਿੱਚ ਪੋਸ਼ਣ ਸੰਬੰਧੀ ਸਮਝ ਪੈਦਾ ਕਰਨਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਵਿਦਿਆਰਥੀਆਂ, ਐਨਜੀਓਜ਼ ਅਤੇ ਵਿਸ਼ਾ ਮਾਹਿਰਾਂ ਨੂੰ ਸ਼ਾਮਲ ਕਰਨ ਵਾਲੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਡਾ: ਉਪਮਾ ਅਰੋੜਾ, ਡਾ: ਹੇਮਿੰਦਰ ਸਿੰਘ, ਪ੍ਰੋ: ਸਰਬਜੀਤ ਸਿੰਘ, ਪ੍ਰੋ: ਅਮਿਤਾ ਸ਼ਾਹਿਦ, ਪ੍ਰੋ: ਰਵਨੀਤ ਬੈਂਸ, ਡਾ: ਰਮਿੰਦਰ ਭਾਟੀਆ, ਡਾ: ਪਤਵੰਤ ਅਟਵਾਲ, ਪ੍ਰੋ: ਯੂਬੀਕ ਬੇਦੀ ਅਤੇ ਵਿਦਿਆਰਥੀ ਹਾਜ਼ਰ ਸਨ।