ਜਲੰਧਰ :- ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਧੀਆ ਨੂੰ ਸਮਰਪਿਤ ਤੀਆ ਦਾ ਤਿਉਹਾਰ
ਮਨਾਇਆ ਗਿਆ। ਕੋਵਿਡ-19 ਦੇ ਮੱਦੇਨਜ਼ਰ ਇਹ ਤਿਉਹਾਰ ਸੋਸ਼ਲ ਡਿਸਟੈਸਿੰਗ ਅਤੇ ਹੋਰ
ਸਰਕਾਰੀ ਹਦਾਇਤਾ ਦੀ ਪਾਲਣਾ ਕਰਦਿਆ ਮਨਾਇਆ ਗਿਆ। ਪੰਜਾਬੀ ਲੋਕਧਾਰਾ ਤੇ
ਧੀਆ ਦਾ ਮਹੱਤਵ ਦਰਸਾਉਦੀਆ ਵਿਰਾਸਤੀ ਪੀਘਾ ਪਾ ਕੇ ਤੇ ਲੋਕ ਗੀਤ
ਗਾਉਂਦਿਆ ਇਹ ਤਿਉਹਾਰ ਸਿਖਰ ਤੇ ਪਹੁੰਚਿਆ। ਇਸ ਮੌਕੇ ਬੋਲਦਿਆ ਪ੍ਰਿੰਸੀਪਲ
ਡਾ ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਅੱਜ ਜੀਵਨ ਦੇ ਹਰ ਖੇਤਰ ਵਿੱਚ ਲੜਕੀਆ ਅੱਗੇ ਵੱਧ
ਰਹੀਆ ਹਨ। ਅਕਾਦਮਿਕ ਪੜ੍ਹਾਈ, ਕਲਚਰਲ, ਖੋਜ, ਸਾਹਿਤਕ ਅਤੇ ਖੇਡਾ ਦੇ ਖੇਤਰ ਵਿੱਚ
ਲੜਕੀਆ ਵੱਡੀਆ ਪ੍ਰਾਪਤੀਆ ਕਰ ਰਹੀਆ ਹਨ, ਇਹ ਸਾਡੇ ਸਮਾਜ ਵਾਸਤੇ ਬੜੇ ਗਰਵ
ਵਾਲੀ ਗੱਲ ਹੈ। ਉਨ੍ਹਾ ਕਿਹਾ ਕਿ ਧੀਆ ਸਾਡੇ ਤਿਉਹਾਰਾ ਦੀ ਰੂਹ ਤੇ ਜਿੰਦ ਜਾਨ ਹਨ।
ਇਨ੍ਹਾ ਦੀ ਸ਼ਮੂਲੀਅਤ ਨਾਲ ਹੀ ਕੋਈ ਤਿਉਹਾਰ ਵੱਧ ਮਹੱਤਵਸ਼ੀਲ ਹੁੰਦਾ ਹੈ। ਉਨ੍ਹਾ
ਕਿਹਾ ਕਿ ਕੋਈ ਵੀ ਸਮਾਜ ਉਨੀ ਦੇਰ ਤੱਕ ਤਰੱਕੀ ਨਹੀ ਕਰ ਸਕਦਾ ਜਿੰਨੀ ਦੇਰ ਤੱਕ ਇਸ ਵਿੱਚ
ਰਹਿਣ ਵਾਲੀਆ ਮਹਿਲਾਵਾ ਸਸ਼ਕਤ ਅਤੇ ਸਿੱਖਿਅਤ ਨਾ ਹੋਣ, ਇਸ ਲਈ ਉਨ੍ਹਾ ਨਾਰੀ
ਸਸ਼ਕਤੀਕਰਨ ਤੇ ਬਲ ਦਿੱਤਾ। ਇਸ ਮੌਕੇ ਉਨ੍ਹਾ ਇਹ ਵੀ ਕਿਹਾ ਕਿ ਪੰਜਾਬੀ ਸੱਭਿਆਚਾਰ
ਬੜਾ ਅਮੀਰ ਹੈ ਤੇ ਯੁਵਕਾ ਨੂੰ ਇਸ ਦੀ ਸੰਭਾਲ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ
ਹਨ। ਇੱਕ ਨਿੱਗਰ ਤੇ ਸਸ਼ਕਤ ਸਮਾਜ ਹੀ ਮਜ਼ਬੂਤ ਦੇਸ਼ ਦੀ ਆਧਾਰਸ਼ਿਲਾ ਹੁੰਦਾ ਹੈ। ਇਸ
ਮੌਕੇ ਡਾ. ਤਰਸੇਮ ਸਿੰਘ, ਡਾ. ਗੀਤਾਂਜਲੀ ਮੋਦਗਿੱਲ, ਡਾ. ਪਲਵਿੰਦਰ ਸਿੰਘ, ਡਾ. ਹਰਜਿੰਦਰ
ਸਿੰਘ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।