ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪੋਸਟ ਗ੍ਰੈਜ ̈ਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ
ਮਈ–ਜੂਨ 2021 ਦੇ ਮਹੀਨਿਆਂ ਵਿਚ ਵਿਦਿਆਰਥੀਆਂ ਲਈ ਆਨਲਾਈਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ
ਸੀ। ਸਫ਼ਲਤਾਪੂਰਵਕ ਕੀਤੀਆਂ ਗਈਆਂ ਇਹਨਾਂ ਗਤੀਵਿਧੀਆਂ ਵਿਚ “ਪਾਵਰ ਟੂ ਪ੍ਰੈਜ਼ੈਟ” ਇੱਕ ਪਾਵਰ ਪੁਆਇੰਟ
ਪੇਸ਼ਕਾਰੀ , “ਆਨ ਲਾਈਨ ਕੁਇੰਜ਼” ਜੋ ਤਕਨੀਕੀ ਕੁਇੰਜ਼ ਮੁਕਾਬਲਾ ਸੀ ਅਤੇ ਵਿਦਿਆਰਥੀਆਂ ਦੀ ਕੋਡਿੰਗ ਸਮਰੱਥਾ
ਦਾ ਨਿਰਣਾ ਕਰਦੀ ਗਤੀਵਿਧੀ “ਕੋਡ ਬਜ਼” ਸ਼ਾਮਿਲ ਸਨ। ਇਸ ਲੜੀ ਵਿਚ ਆਖਰੀ ਆਨਲਾਇਨ ਗਤੀਵਿਧੀ “ਵਾਤਾਵਰਣ ਅਨੂਕੂਲ
ਗ੍ਰੀਨ ਕੰਪਿਊਟਿੰਗ” ਮਿਤੀ 5 ਜੂਨ 202 ਨੂੰ ਕਰਵਾਈ ਗਈ, ਜੋ ਵਿਸ਼ਵ ਵਾਤਾਵਰਣ ਦਿਵਸ ਨੂੰ ਦਰਸਾਉਂਦੀ ਹੈ। ਇਸ
ਗਤੀਵਿਧੀ ਵਿਚ ਵਿਦਿਆਰਥਣਾਂ ਨੇ ਵਾਤਾਵਰਣ ਦੋਸਤਾਨਾ–ਗ੍ਰੀਨ ਕੰਪਿਊਟੰਗ ਵਿਸ਼ੇ ਤੇ ਈ–ਪੋਸਟਰ ਤਿਆਰ ਕੀਤੇ। ਇਸ
ਮੁਕਾਬਲੇ ਵਿਚ ਤਕਰੀਬਨ 20 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਪੋਸਟਰਾਂ ਨੂੰ ਸਮੱਗਰੀ,
ਇਸ਼ਿਤਿਹਾਰਾਂ ਅਤੇ ਪਲੇਸਮੈਂਟ ਅਧਾਰਿਤ ਪਰਖ ਕੇ ਨਿਰਣਾ ਲਿਆ ਗਿਆ। ਇਸ ਸਮਾਗਮ ਦੀ ਕੋਆਰਡੀਨੇਟਰ ਕੰਪਿਊਟਰ
ਸਾਇੰਸ ਅਤੇ ਆਈ. ਟੀ. ਵਿਭਾਗ ਦੀ ਸਹਾਇਕ ਪ੍ਰੋਫੈਸਰ ਮੈਡਮ ਗੁਰਲੀਨ ਕੌਰ ਸੀ। ਇਸ ਪ੍ਰਤੀਯੋਗਤਾ ਵਿਚ ਸੰਗੀਤਾ
ਬੀ.ਸੀ.ਏ ਸਮੈਸਟਰ ਚੋਥਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ, ਬੀ. ਏ. ਸਮੈਸਟਰ ਛੇਵਾ ਦੀ ਪ੍ਰੀਤੀ ਨੇ ਦੂਜਾ ਅਤੇ
ਬੀ.ਐਸ. ਸੀ. ਆਈ. ਟੀ. ਸਮੈਸਟਰ ਛੇਵਾਂ ਦੀ ਵਿਦਿਆਰਥਣ ਏਕਜੋਤ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ
ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਜੇਤੂ
ਵਿਦਿਆਰਥਣਾ ਨੂੰ ਵਧਾਈ ਦਿੱਤੀ। ਮੈਡਮ ਨੇ ਵਿਭਾਗ ਦੇ ਮੁਖੀ ਡਾ. ਰਮਨਪ੍ਰੀਤ ਕੋਹਲੀ ਦੀ ਯੋਗ ਅਗਵਾਈ ਅਤੇ
ਸਮੂੂਹ ਸਟਾਫ ਦੀ ਮਿਹਨਤ ਦੀ ਪ੍ਰਸੰਸਾ ਕੀਤੀ।