ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੀ ਬੀ.ਕਾਮ ਸਮੈਸਟਰ
ਪਹਿਲਾ ਅਤੇ ਸਮੈਸਟਰ ਤੀਸਰਾ ਦੀਆਂ ਵਿਦਿਆਰਥਣਾਂ ਨੂੰ ਇਕ ਦਿਵਸ ਰਿਲਾਇੰਸ ਟ੍ਰੇਂਡਸ ਵਿਚ ਸਟੋਰ ਵਿਜ਼ਿਟ
ਕਰਵਾਈ ਗਈ ਜਿਸਦੇ ਅੰਤਰਗਤ ਵਿਦਿਆਰਥਣਾਂ ਨੇ ਸਟੋਰ ਦੇ ਵਿਭਿੰਨ ਵਰਗਾਂ ਜਿਵੇਂਕਿ ਪੁਟਵੀਆਂ, ਕਲੋਕਿੰਗ
ਅਤੇ ਜਿਊਲਰੀ ਨੁੰ ਵੇਖਿਆ ਅਤੇ ਨਾਲ ਹੀ ਸਟੋਰ ਦੇ ਅਧਿਕਾਰੀਆਂ ਨਾਲ ਸਟੋਰੇਜ਼ ਪ੍ਰਬੰਧਕ ਤਕਨੀਕਾਂ ਅਤੇ
ਕਾਰਜ ਪ੍ਰਕਿਰਿਆ ਸੰਬੰਧੀ ਬਾਤਚੀਤ ਵੀ ਕੀਤੀ। ਉਪਰੰਤ ਵਿਦਿਆਰਥਣਾਂ ਨੇ ਰਿਲਾਇੰਸ ਦੇ ਕਾਰਜਕਾਰੀ
ਅਧਿਕਾਰੀਆਂ ਨੂੰ ਫਰੰਟ ਐਂਡ ਅਪਰੇਸ਼ਨ ਅਤੇ ਬੈਂਕ ਐਂਡ ਅਪਰੇਸ਼ਨ ਦੇ ਬਾਰੇ ਵੀ ਜਾਣਕਾਰੀ ਦਿੱਤੀ।
ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਵਿਭਾਗ ਮੈਡਮ ਜਸਵਿੰਦਰ ਕੌਰ ਅਤੇ ਅਸਿਸਟੈਂਟ ਪ੍ਰੌਫੈਸਰ ਮੈਡਮ
ਰਸ਼ਮੀ ਸ਼ਰਮਾ, ਜਿਨ੍ਹਾਂ ਦੇ ਦਿਸ਼ਾ–ਨਿਰਦੇਸਾਂ ਹੇਠ ਇਹ ਵਿਜ਼ਿਟ ਕਰਵਾਈ ਗਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ
ਅਜਿਹੇ ਮੌਕੇ ਭਵਿੱਖ ਵਿਚ ਵਿਦਿਆਰਥਣਾ ਲਈ ਲਾਭਦਾਇਕ ਸਿੱਧ ਹੁੰਦੇ ਹਨ ਕਿਉਕਿ ਇਹ ਕਿਤਾਬੀ ਗਿਆਨ
ਦੇ ਨਾਲ ਨਾਲ ਵਿਵਹਾਰਿਕ ਗਿਆਨ ਤੋਂ ਵੀ ਜਾਣੂ ਕਰਾਊਂਦੇ ਹਨ।