ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਕਾਸਮੋਟਾਲੋਜ਼ੀ ਵਿਭਾਗ ਦੁਆਰਾ ਵਿਭਾਗ ਦੇ ਮੁਖੀ ਮੈਡਮ ਸ਼ਿਵਾਨੀ ਦੇ ਦਿਸ਼ਾ ਨਿਰਦੇਸ਼ਾ ਵਿਚ ਕੇੈਰਾਟਿੰਨ ਟ੍ਰੀਟਮੈਂਟ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਿਊਟੀ ਅਕੈਡਮੀ ਐਂਡ ਸੈਲੂਨ, ਜਲੰਧਰ ਦੇ ਹੇਅਰ ਐਕਸਪਰਟ ਮਿਸ ਮਨਦੀਪ ਨੇ ਕੈਰਾਟਿੰਨ ਟ੍ਰੀਟਮੈਂਟ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਰਸਾਇਣ ਯੁਕਤ ਵਾਲਾਂ ਤੇ ਇਸਦੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਦੱਸਦਿਆਂ ਡੈਮੋ ਵੀ ਦਿੱਤੀ । ਇਸ ਅਵਸਰ ਤੇ ਪ੍ਰਿੰਸੀਪਲ ਡਾ. ਨਵਜੋਤ ਨੇ ਵਰਕਸ਼ਾਪ ਦੇ ਆਯੋਜਨ ਲਈ ਮੈਡਮ ਸ਼ਿਵਾਨੀ ਦੀ ਪ੍ਰਸੰਸਾ ਕੀਤੀ।