ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ ਜਲੰਧਰ, ਵਿਚ ਜਿਉਗ੍ਰਾਫੀ ਵਿਭਾਗ
ਦੀ ਮੈਡਮ ਮਨੀਤਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮਾਡਲ ਮੇਕਿੰਗ ਪ੍ਰਤੀਯੋਗਤਾ  ਦਾ ਆਯੋਜਨ ਕੀਤਾ
ਗਿਆ। ਇਸ ਦੇ ਅੰਤਰਗਤ ਵੀਹ ਵਿਦਿਆਰਥਣਾਂ ਨੇ ਸੱਤ ਸਮੂਹਾਂ ਵਿਚ ਹਿੱਸਾ ਲਿਆ। ਵਿਦਿਆਰਥਣਾਂ ਨੇ ਫਾਰਮੇਸ਼ਨ ਆਫ
ਡੇਅ ਐਂਡ ਨਾਈਟ, ਸਲਰ ਡਰਿਪ ਇਰੀਗੇਸ਼ਨ, ਸਲਰ ਇਰੀਗੇਸ਼ਨ ਸਿਸਟਮ, ਬੈਸਟ ਵਾਟਰ ਮੈਨੇਜਮੈਂਟ, ਲੇਅਰਜ਼
ਆਫ਼ , ਵਾਲਕੈਨਿਕ ਇਰਪਸ਼ਨ, ਚੰਦਰਯਾਨ ਜ਼ਜ਼, ਆਦਿ ਦੇ ਮਾਡਲ ਬਣਾਏ ਗਏ। ਪ੍ਰਿੰਸੀਪਲ ਡਾ ਨਵਜੋਤ
ਨੇ ਵਿਦਿਆਰਥਣਾਂ ਦੁਆਰਾ ਕੀਤੇ ਗਏ ਇਸ ਯਤਨ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਦੀ ਰਚਨਾਤਮਕ  ਦੀ
ਸ਼ਲਾਘਾ ਕੀਤੀ। ਪ੍ਰਸਤੁਤ ਪ੍ਰਤੀਯੋਗਤਾ ਵਿਚ ਬੀ ਏ ਸਮੈਸਟਰ ਛੇਵਾਂ ਦੀ ਪ੍ਰਭਲੀਨ ਛਾਬੜਾ,  ਸ਼ਿਲਪਾ ਅਤੇ
ਸਲੋਨੀ  ਦੇਵੀ ਦੁਆਰਾ ਬਣਾਇਆ ਗਿਆ। ਸਲਰ ਡਰਿਪ ਇਰੀਗੇਸ਼ਨ ਮਾਡਲ ਨੂੰ ਪਹਿਲਾ ਪੁਰਸਕਾਰ, ਬੀ ਏ ਸਮੈਸਟਰ
ਚਾਰ ਦੀ ਅੰਜਲੀ, ਜਸਪ੍ਰੀਤ ਕੌਰ  ਅਤੇ ਸੁਨਪਨਾ ਦੁਆਰਾ ਬਣਾਇਆ ਚੰਦਰਯਾਨ ਜ਼ਜ਼, ਦੇ ਮਾਡਲ ਨੂੰ ਅਤੇ ਬੀ ਏ
ਸਮੈਸਟਰ  ਦੀ ਕੈਟਰੀਨਾ, ਹਿਤਾ, ਰਿਤੂ ਅਤੇ ਅੰਜਲੀ ਦੁਆਰਾ ਸਰਮੇਸ਼ਨ ਆਫ ਡੇਅ ਐਂਡ ਨਾਇਟ ਨੂੰ
ਦੁੂਸਰਾ ਪੁਰਸਕਾਰ, ਬੀ ਏ ਸਮੈਸਟਰ ਚਾਰ ਦੀ ਪ੍ਰਿਆ, ਰਵਿੰਦਰ ਕੌਰ  ਅਤੇ ਮੇਘਾ ਦੇ ਦੁਆਰਾ ਬਣਾਇਆ ਸਲਰ
ਇਰੀਗੇਸ਼ਨ ਸਿਸਟਮ ਮਾਡਲ ਨੂੰ ਤੀਸਰਾ ਪੁਰਸਕਾਰ ਮਿਲਿਆ। ਪ੍ਰਿੰਸੀਪਲ ਮੈਡਮ ਨੇ ਇਸ ਪ੍ਰਤੀਯੋਗਤਾ ਵਿਚ ਹਿੱਸਾ
ਲੈਣ ਵਾਲੀਆਂ ਵਿਦਿਆਰਥਣਾ ਨੂੰ ਸਨਮਾਨਿਤ ਕੀਤੀ ਅਤੇ ਵਿਭਾਗ ਦੀ ਮੁਖੀ ਮੈਡਮ ਮਨੀਤਾ ਨੂੰ ਇਸ ਆਯੋਜਨ
ਲਈ ਵਧਾਈ ਦਿੱਤੀ।