ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿੱਚ ਸਟਾਫ ਦੇ ਮੈਂਬਰਾ ਲਈ ਸਟੀਚਿੰਗ, ਕੁਕਿੰਗ,
ਮੇਕਅੱਪ ਦੀਆ ਪ੍ਰਤਿਭਾ ਨਿਖਾਰ ਕਲਾਸਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਦਸ–ਦਸ ਅਧਿਆਪਕਾਂ
ਦੇ ਸਮੂਹ ਨੁੰ ਇਹਨਾਂ ਨਾਲ ਸੰਬੰਧਿਤ ਵਿਭਿੰਨ ਪੱਖਾਂ ਦੀ ਜਾਣਕਾਰੀ ਦਿੱਤੀ ਗਈ। ਕੁਕਿੰਗ ਵਿਚ
ਪੋਸ਼ਟਿਕ ਤੱਤਾ ਨੂੰ ਬਰਕਰਾਰ ਰੱਖਦਿਆਂ ਭੌਜਨ ਪਕਾਉਣ ਦੀਆਂ ਵਿਧੀਆਂ ਦੇ ਬਾਰੇ ਦੱਸਿਆ ਗਿਆ।
ਇਸਦੇ ਨਾਲ ਹੀ ਮੇਕਅੱਪ ਕਲਾਸਾਂ ਵਿਚ ਬੇਸਿਕ ਮੇਕਅਪ, ਸਕਿਨ ਕੇਅਰ ਸੰਬੰਧੀ ਜਾਣਕਾਰੀ ਦਿੱਤੀ ਗਈ।
ਸਟੀਚਿੰਗ ਦੇ ਬੁਨਿਆਦੀ ਨੁਕਤਿਆਂ ਦੇ ਨਾਲ ਨਾਲ ਕੱਪੜੇ ਦੀਆਂ ਵਿਭਿੰਨ ਕਿਸਮਾਂ ਅਤੇ ਉਸਦੀ
ਸਿਲਾਈ ਬਾਰੇ ਦੱਸਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਇਹਨਾਂ ਪ੍ਰਤਿਭਾ ਨਿਖਾਰ
ਸ਼ੌਕੀਆਂ ਕਲਾਸਾਂ ਦਾ ਮਹੱਤਵ ਸਪੱਸ਼ਟ ਕਰਦਿਆਂ ਕਿਹਾ ਕਿ ਸਮੇਂ ਦਾ ਸਦਉਪਯੋਗ ਕਰਨਾ ਜ਼ਿੰਦਗੀ ਦੀ
ਵੱਡੀ ਤੇ ਮਹੱਤਵਪੂਰਨ ਸਿੱਖ ਹੈ ਵਕਤ ਨਾ ਬਖਸ਼ਦਾ ਹੈ ਨਾ ਲਿਹਾਜ਼ ਕਰਦਾ ਹੈ ਇਸਨੁੰ ਨਹੀ
ਗਵਾਉਣਾ ਚਾਹੀਦਾ। ਵਕਤ ਦੀ ਸਹੀ ਵਰਤੋਂ ਕਰਨ ਵਾਲੇ ਸਮੂਹ ਮੈਡਮ ਕੁਲਦੀਪ ਕੌਰ (ਮੁਖੀ, ਫੈਸ਼ਨ
ਡਿਜ਼ਾਇਨਿੰਗ ਵਿਭਾਗ), ਮੈਡਮ ਸ਼ਿਵਾਨੀ (ਮੁਖੀ ਕਾਸਮੋਟਾਲੋਜ਼ੀ), ਮੈਡਮ ਆਤਮਾ ਸਿੰਘ (ਮੁਖੀ
ਹੋਮ ਸਾਇੰਸ ਵਿਭਾਗ) ਦੀ ਇਸ ਗਤੀਵਿਧੀ ਲਈ ਪ੍ਰਸ਼ੰਸਾ ਕੀਤੀ।