ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗਰੈਜੂਏਟ ਕਮਰਸ ਤੇ ਬਿਜਨੈੱਸ ਸਟੱਡੀਜ਼ ਵਿਭਾਗ ਵਲੋਂ ਆਈ ਸੀ ਐੱਫ ਏ ਆਈ ਬਿਜਨੈੱਸ ਸਕੂਲ ਦੇ ਸਹਿਯੋਗ ਨਾਲ 29 ਜੂਨ, 2020 ਨੂੰ ਵਿਸ਼ੇ ਪ੍ਰਭਾਵਸ਼ਾਲੀ ਸੰਚਾਰ ਅਤੇ ਇੰਟਰਵਿਊ ਦਾ ਸਾਹਮਣਾ ਕਿਵੇਂ ਕਰੀਏ?’ ਦੇ ਅੰਤਰਗਤ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬਿਨਾਰ ਵਿੱਚ ਪ੍ਰੋ . ਏਕਤਾ ਚੋਹਾਨ ਜੋ ਕੇ ਅੰਗਰੇਜ਼ੀ ਤੇ ਮੈਨੇਜਮੈਂਟ ਸੰਚਾਰ ਦੇ ਅਧਿਆਪਕ ਤੇ ਆਈ . ਬੀ . ਐਸ ਗੁੜਗਾਉ ਦੇ ਸਮਰ ਇੰਟਰਨਸ਼ਿਪ ਪ੍ਰੋਗਰਾਮ ਦੇ ਕੋਆਰਡੀਨੇਟਰ ਵੀ ਹਨ। ਇਸ ਵੈਬਿਨਾਰ ਵਿੱਚ ਫੈਕਟਲੀ ਮੈਂਬਰਾ ਤੇ ਵਿਦਿਆਰਥੀਆ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ . ਨਵਜੋਤ ਮੈਡਮ ਨੇ ਇਸ ਵੈਬਿਨਾਰ ਦੇ ਆਯੋਜਨ ਲਈ ਵਿਭਾਗ ਮੁਖੀ ਜਸਵਿੰਦਰ ਕੌਰ ਦੀ ਪ੍ਰਸੰਸਾ ਵੀ ਕੀਤੀ।