ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀ ਪਰੰਪਰਾਗਤ ਸੋਚ ਕਿ ਕੋਈ ਵੀ ਧੀ ਆਰਥਿਕ ਤੰਗੀ ਸਦਕਾ ਸਿੱਖਿਆ ਪ੍ਰਾਪਤੀ ਤੋਂ ਵਾਂਝੀ ਨਾ ਰਹੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਮ ਹੈ। ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਅਤੇ ਹੱਕਾਂ ਲਈ ਬੁਲੰਦ ਆਵਾਜ਼ ਹੈ। ਉਹਨਾਂ ਦੀ ਸੋਚ ਮਿਹਨਤ ਅਤੇ ਦ੍ਰਿੜ ਇਰਾਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਜੱਟ ਸਿੱਖ ਕੌਂਸਲ ਵਲੋਂ ਕਾਲਜ ਦੀਆ ਹੋਣਹਾਰ ਵਿਦਿਆਰਥਣਾਂ ਨੂੰ ਉਹਨਾਂ ਦੀ ਸਿੱਖਿਆ ਲਈ ਮਦਦ ਕਰਦਿਆਂ ਵੱਡੀ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ। ਮਸ਼ਹੂਰ ਉਦਯੋਗਪਤੀ ਅਤੇ ਬਿਜ਼ਨਸਮੈਨ ਮਿਲਟਰ ਭਾਰਤ ਮਰਵਾਹਾ, ਕੌਂਸਲ ਮੈਂਬਰ ਅਜੈ ਸਿੰਘ ਵਿਰਕ ਅਤੇ ਹਿੰਮਤ ਸਿੰਘ ਬਾਲਾ ਨੇ ਵਿਦਿਆਰਥਣਾਂ ਦੇ ਪੂਰੇ ਸਾਲ ਦੀ ਸਿੱਖਿਆ ਲਈ ਇਹ ਸਕਾਲਰਸ਼ਿਪ ਚੈੱਕ ਵੰਡ ਕੇ ਵੱਡੇ ਪੁੰਨ ਦਾ ਕੰਮ ਕੀਤਾ। ਵਿਦਿਆਰਥਣਾਂ ਰਣਜੀਤ ਕੌਰ, ਕੋਮਲਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਦੇ ਇਹ ਚੈੱਕ ਪ੍ਰਿੰਸੀਪਲ ਮੈਡਮ ਨੂੰ ਸੌਂਪੇ ਗਏ। ਇਸ ਮੌਕੇ ਜੱਟ ਸਿੱਖ ਕੌਂਸਲ ਦੇ ਸੈਕਟਰੀ ਸਰਦਾਰ ਜਗਦੀਪ ਸਿੰਘ ਸ਼ੇਰਗਿੱਲ ਸੈਕਟਰੀ ਫਨਾਸ ਅਤੇ ਮੀਡੀਆ ਸਰਦਾਰ ਪਰਮਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਸੈਕਟਰੀ ਅਫ਼ਸਰ ਸਰਦਾਰ ਸਰਬਜੋਤ ਸਿੰਘ ਲਾਲੀ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਨਵਜੋਤ ਨੇ ਉਹਨਾਂ ਦੀ ਸੇਵਾ ਭਾਵਨਾ ਅਤੇ ਸੋਚ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਵਿਕਾਸ ਲਈ ਧੀਆਂ ਨੂੰ ਆਰਥਿਕ ਅਤੇ ਸਮਾਂ ਪੱਧਰ ‘ਤੇ ਸੁਰੱਖਿਆ ਕਰਨ ਵਿੱਚ ਇਹ ਪ੍ਰੇਰਨਾਮਈ ਉਪਰਾਲਾ ਹੈ।