ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਜਿਓਗ੍ਰਾਫੀ (ਆਨਰਜ) ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਇਸਦੇ ਅੰਤਰਗਤ ਬੀ.ਏ. ਜਿਓਗ੍ਰਾਫੀ (ਆਨਰਜ) ਸਮੈਸਟਰ ਛੇਵੇਂ ਦੀ ਸਲੋਨੀ ਦੇਵੀ 88.25% ਅੰਕਾਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ‘ਤੇ,ਪ੍ਰਭਲੀਨ ਛਾਬੜਾ 87.5% ਅੰਕਾਂ ਨਾਲ ਦੂਸਰੇ,ਕੁਮਾਰੀ ਸ਼ਿਲਪਾ 86.2% ਅੰਕਾਂ ਨਾਲ ਤੀਸਰੇ ਅਤੇ ਪ੍ਰਨਵੀ ਸੂਦਨ 85.12% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਚੌਥੇ ਸਥਾਨ ‘ਤੇ,ਰਹੀ। ਵਿਦਿਆਰਥਣਾਂ ਦੀ ਇਸ ਸ਼ਾਨਦਾਰ ਉਪਲਬੱਧੀ ਲਈ ਕਾਲਜ ਦੀ ਪ੍ਰਿੰਸੀਪਲ ਡਾ.ਨਵਜੋਤ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਵਿਭਾਗ ਦੀ ਮੁਖੀ ਮੈਡਮ ਮਨੀਤਾ ਨੂੰ ਵਧਾਈ ਦਿੱਤੀ।