ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀ ਸੋਚ, ਕਿ ਕੋਈ ਵੀ ਧੀ ਆਰਥਿਕ ਤੰਗੀ ਕਰਕੇ ਸਿੱਖਿਆ
ਪ੍ਰਾਪਤੀ ਤੋਂ ਵਾਂਝੀ ਨਾ ਰਹੇ, ਨੂੰ ਬਰਕਰਾਰ ਰੱਖਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਮੈਡਮ ਜੋ ਕਿ ਸਮਾਜ
ਸੇਵਾ ਦੇ ਖੇਤਰ ਵਿਚ ਵੱਡਾ ਨਾਮ ਹਨ ਤੇ ਲੜਕੀਆਂ /ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ
ਕਰਦੇ ਹਨ ਤੋਂ ਪ੍ਰਭਾਵਿਤ ਹੋ ਕੇ ਜੱਟ ਸਿੱਖ ਕੌਂਸਲ ਵੱਲੋਂ ਵਿਦਿਆਰਥਣ ਹਰਦੀਪ ਕੌਰ ਬੀ.ਐੱਸ.ਸੀ. ਫੈਸ਼
ਨ ਡਿਜ਼ਾਈਨਿੰਗ ਸਮੈਸਟਰ ਪਹਿਲਾ ਨੂੰ ਵੱਡੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਜੱਟ ਸਿੱਖ ਕੌਂਸਲ ਦੇ
ਸਪੋਰਟਸ ਸੈਕਟਰੀ ਸਰਦਾਰ ਜਗਦੀਪ ਸਿੰਘ ਗਿੱਲ (ਓਲੰਪੀਅਨ) ਦੇ ਪਰਿਵਾਰ ਵਲੋਂ ਵਿਦਿਆਰਥਣ ਦੀ ਪ¨ਰੇ ਸਾਲ ਦੀ ਫੀਸ
ਅਦਾ ਕੀਤੀ ਗਈ ਅਤੇ ਬਜ਼ੁਰਗ ਮਾਤਾਵਾਂ ਪ੍ਰੀਤਮ ਕੌਰ ਗਰੇਵਾਲ ਤੇ ਸੁਰਿੰਦਰ ਕੌਰ ਗਿੱਲ ਨੇ ਕਿਹਾ ਕਿ ਜੇ ਇਹ
ਬੱਚੀ ਹਰ ਸਾਲ ਪਹਿਲਾਂ ਨਾਲੋਂ ਵੱਧ ਨੰਬਰ ਲਵੇਗੀ ਤਾਂ ਬਾਕੀ ਸਾਲਾਂ ਦੀ ਫੀਸ ਵੀ ਦਿੱਤੀ ਜਾਵੇਗੀ। ਕਾਲਜ
ਪ੍ਰਿੰਸੀਪਲ ਡਾ. ਨਵਜੋਤ ਮੈਡਮ ਤੇ ਮੈਡਮ ਸਵੀਟੀ ਮਾਨ ਨੂੰ ਇਹ ਚੈੱਕ ਸੌਂਪਿਆ ਗਿਆ। ਇਸ ਮੌਕੇ ਤੇ ਜੱਟ
ਸਿੱਖ ਕੌਂਸਲ ਦੇ ਗਵਰਨਿੰਗ ਸੈਕਟਰੀ ਸਰਦਾਰ ਜਗਦੀਪ ਸਿੰਘ ਸ਼ੇਰਗਿੱਲ, ਸੈਕਟਰੀ ਫਾਇਨਾਂਸ ਤੇ ਮੀਡੀਆ ਮਿਸਟਰ
ਪਰਮਿੰਦਰ ਸਿੰਘ ਸੈਕਟਰੀ ਆਫਿਸਰ ਮਿਸਟਰ ਸਰਬਜੋਤ ਸਿੰਘ ਲਾਲੀ ਵੀ ਸæਾਮਲ ਸਨ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ
ਨੇ ਜੱਟ ਸਿੱਖ ਕੌਂਸਲ ਦੇ ਇਸ ਨੇਕ ਕੰਮ ਲਈ ੳਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ
ਕਰਮ ਨਾਲ ਹਜ਼ਾਰਾ ਧੀਆਂ ਆਰਥਿਕ ਤੌਰ ਤੇ ਸੰਪੰਨ ਹੋਣਗੀਆ।