ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਿਤੀ 20 ਫਰਵਰੀ,2021 ਨੂੰ
ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਦੀ ਸਰਪ੍ਰਸਤੀ ਤੇ ਪੰਜਾਬੀ ਵਿਭਾਗ ਦੇ
ਮੁਖੀ ਡਾ ਅਕਾਲ ਅੰਮ੍ਰਿਤ ਕੌਰ ਦੀ ਅਗਵਾਈ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਮਾਂ ਬੋਲੀ ਪੰਜਾਬੀ ਦੇ
ਮਹੱਤਵ ਨੂੰ ਉਜਾਗਰ ਕਰਦੇ ਪੋਸਟਰ ਬਣਾਏ ਤੇ ਸਲੋਗਨ ਲਿਖੇ।ਉਪਰੰਤ ਅਜੋਕੇ ਸੰਦਰਭ ਵਿਚ ਮਾਤ ਭਾਸ਼ਾ ਸੰਬੰਧੀ ਇਕ
ਜਾਗਰੂਕਤਾ ਰੈਲੀ ਕੱਢੀ ਗਈ।ਵਿਦਿਆਰਥਣਾਂ ਨੂੰ ਮਾਂ ਬੋਲੀ ਪੰਜਾਬੀ ਦੀ ਸਥਿਤੀ,ਮਹੱਤਤਾ ਤੇ ਚੁਣੌਤੀਆਂ ਬਾਰੇ ਜਾਣਕਾਰੀ ਵੀ
ਦਿੱਤੀ ਗਈ।ਕਾਲਜ ਪ੍ਰਿੰਸੀਪਲ ਡਾ ਨਵਜੋਤ ਮੈਡਮ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਅਕਾਲ ਅੰਮ੍ਰਿਤ ਕੌਰ
ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਤੇ ਪੰਜਾਬੀ ਭਾਸ਼ਾ ਦੇ ਰੌਸ਼ਨ ਭਵਿੱਖ ਦੀ ਉਮੀਦ ਵੀ ਪ੍ਰਗਟਾਈ।