ਜਲੰਧਰ:ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ
ਵਿਮੈਨ ਜਲੰਧਰ ਦਾ ਮੁੱਖ ਮਨੋਰਥ ਹਰ ਉਸ ਧੀ ਨੂੰ ਸਿੱਖਿਆ ਪ੍ਰਦਾਨ
ਕਰਾਉਣਾ ਹੈ ਜੋ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੀ ਹੈ। ਇਹ ਮਾਣ ਵਾਲੀ
ਗੱਲ ਹੈ ਕਿ ਇਸ ਸੰਸਥਾ ਦਾ ਮੰਤਵ ਸਿਰਫ਼ ਉੱਚ ਪੱਧਰੀ ਸਿੱਖਿਆ ਪ੍ਰਦਾਨ
ਕਰਨ ਤਕ ਸੀਮਤ ਨਹੀਂ ਸਗੋਂ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਆਤਮ ਨਿਰਭਰ
ਅਤੇ ਸਵੈਮਾਣ ਭਰਿਆ ਸਫਲ ਜੀਵਨ ਜਿਊਣ ਦੇ ਕਾਬਲ ਵੀ ਬਣਾਉਣਾ ਹੈ। ਇਸੇ
ਉਪਰਾਲੇ ਤਹਿਤ ਉਨ੍ਹਾਂ ਦੇ ਸਫਲ ਭਵਿੱਖ ਦੇ ਨਿਰਮਾਣ ਲਈ ਕਾਲਜ ਵੱਲੋਂ
ਸਮੇਂ-ਸਮੇਂ ਹੋਣਹਾਰ ਅਤੇ ਜ਼ਰ ̈ਰਤਮੰਦ ਵਿਦਿਆਰਥੀਆਂ ਨੂੰ ਵੱਖ ਵੱਖ
ਸਿੱਖਿਆ ਸਕੀਮਾਂ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ
ਉਨ੍ਹਾਂ ਨੂੰ ਆਰਥਿਕ ਪੱਖੋਂ ਕਿਸੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਹਰ
ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥਣਾਂ ਲਈ ਅਤਿ ਖੁਸ਼ੀ ਅਤੇ ਸੁਖਾਵੀਂ
ਗੱਲ ਹੈ ਕਿ ਉਨ੍ਹਾਂ ਨੂੰ ਪੰਜ ਲੱਖ ਦੀ ਰਾਸ਼ੀ ਵਜੀਫ਼ਾ ਦੇ ਰ ̈ਪ ਵਿੱਚ ਪ੍ਰਾਪਤ
ਹੋਈ ਹੈ। ਇਹ ਵਜ ਵਜੀਫ਼ਾ ਪੰਜਾਹ ਹੋਣਹਾਰ ਵਿਦਿਆਰਥਣਾਂ ਨੂੰ ਦਿੱਤਾ
ਜਾਵੇਗਾ ਜੋ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਬਖ਼ਸ਼ੇਗਾ। ਇਸ ਮੌਕੇ ਕਾਲਜ
ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਦੀ ਇਸ ਆਰਥਿਕ ਮੱਦਦ ਲਈ
ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ।