ਜਲੰਧਰ :ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕੰਪਿਊਟਰ ਵਿਭਾਗ ਵੱਲੋਂ ਸਹਿ
ਪਾਠਕ੍ਰਮ ਗਤੀਵਿਧੀਆਂ ਦਾ ਆਯੋਜਨ । ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ
ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵੱਲੋਂ ਵਿਭਾਗੀ ਪੱਧਰ ਤੇ ਸਹਿ ਪਾਠਕ੍ਰਮ
ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਵਿਦਿਆਰਥੀਆਂ ਦੇ ਨਜ਼ਰੀਏ ਨੂੰ ਧਿਆਨ ਵਿੱਚ
ਰੱਖਦੇ ਹੋਏ ਉਨ੍ਹਾਂ ਦੀ ਮਾਨਸਿਕਤਾ ਅਤੇ ਬੌਧਿਕਤਾ ਵਿੱਚ ਸਕਾਰਾਤਮਕ ਸੋਚ ਸੰਚਾਰਿਤ ਕਰਨ ਲਈ
ਅਤੇ ਉਨ੍ਹਾਂ ਦੇ ਹੌਸਲੇ ਨੂੰ ਉਤਸ਼ਾਹਿਤ ਕਰਨ ਹਿੱਤ ਇਨ੍ਹਾਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ
ਇਸ ਅਧੀਨ ਨਿਸ਼ਚਿਤ ਕੀਤੀ ਗਈਆਂ ਗਤੀਵਿਧੀਆਂ ਜਿਵੇਂ ਕਿ ਪਾਵਰ ਪੁਆਇੰਟ ਪੇਸ਼ਕਾਰੀ
ਮੁਕਾਬਲਾ ,ਈ ਕੁਇਜ਼ ਕੋਡਿੰਗ ਮੁਕਾਬਲਾ ਆਦਿ ਆਨਲਾਈਨ ਕਰਵਾਈਆਂ ਜਾਣਗੀਆਂ ਵਿਭਾਗ
ਵੱਲੋਂ ਪੰਜ ਜੂਨ ਨੂੰ ਵਾਤਾਵਰਣ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਵੀ ਹੋਵੇਗਾ ਜਿਸ ਨੂੰ ਵਾਤਾਵਰਨ
ਦੋਸਤਾਨਾ ਗ੍ਰੀਨ ਕੰਪਿਊਟਿੰਗ ਕਿਹਾ ਜਾਂਦਾ ਹੈ ਇਸ ਨਿਰਧਾਰਿਤ ਰੂਪ ਰੇਖਾ ਨੂੰ ਦੇਖਦਿਆਂ ਕਾਲਜ ਦੇ
ਪ੍ਰਿੰਸੀਪਲ ਡਾ ਨਵਜੋਤ ਜੀ ਨੇ ਡਾ ਰਮਨਪ੍ਰੀਤ ਕੋਹਲੀ ਮੁਖੀ ਪੀ.ਜੀ ਕੰਪਿਊਟਰ ਸਾਇੰਸ ਅਤੇ ਆਈਟੀ
ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਨਾਲ ਹੀ ਇਸ ਵਿਭਾਗ ਦੀ ਸਮੂਹ ਟੀਮ
ਦੇ ਯਤਨਾਂ ਨੂੰ ਪ੍ਰਸ਼ੰਸਾਯੋਗ ਕਿਹਾ