ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵੱਲੋਂ ਹੋਣਹਾਰ
ਵਿਦਿਆਰਥੀਆਂ ਨੂੰ ਦਿੱਤੀ ਗਈ ਵੱਡੀ ਆਰਥਿਕ ਸਹਾਇਤਾ ।
ਨਾਰੀ ਸਿੱਖਿਆ ਖੇਤਰ ਦੀ ਸਥਾਪਿਤ ਤੇ ਜਾਣੀ ਪਛਾਣੀ ਸੰਸਥਾ
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ, ਜਲੰਧਰ ਵਲੋਂ ਆਪਣੀ ਪਰੰਪਰਾ
ਨੂੰ ਕਾਇਮ ਰੱਖਦਿਆਂ ਤੇ ਪ੍ਰਿੰਸੀਪਲ ਮੈਡਮ ਡਾ. ਨਵਜੋਤ ਦੇ
ਉੱਦਮਾਂ ਸਦਕਾ ਹਮੇਸ਼ਾਂ ਹੀ ਹੋਣਹਾਰ ਵਿਦਿਆਰਥੀਆਂ ਨੂੰ ਆਪਣਾ
ਪੜ੍ਹਾਈ ਦੇ ਖਰਚ ਪ ̈ਰੇ ਕਰਨ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ
ਜਾਂਦੀ ਹੈ। ਇਸ ਪ੍ਰਭਾਵਸ਼ਾਲੀ ਰਵਾਇਤ ਨੂੰ ਦੇਖਦਿਆਂ ਹੋਇਆ
ਪ੍ਰਸਿੱਧ ਉਦਯੋਗਪਤੀ ਸ੍ਰੀ. ਜਰਨੈਲ ਸਿੰਘ ਰ ̈ਪੜਾ(ਨਕੋਦਰ) ਵੱਲੋਂ
ਆਰਥਿਕ ਤੌਰ ਤੇ ਕਮਜæੋਰ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੱਡੀ
ਮਾਤਰਾ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ
ਭਵਿੱਖ ਵਿੱਚ ਵੀ ਇਨ੍ਹਾਂ ਵਿਦਿਆਰਥਣਾਂ ਦੀ ਅਜਿਹੀ ਸਹਾਇਤਾ ਕਰਨ ਦਾ
ਭਰੋਸਾ ਦਿਵਾਇਆ। ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਡਮ ਡਾ.
ਨਵਜੋਤ ਜੀ ਨੇ ਸ੍ਰੀ. ਜਰਨੈਲ ਸਿੰਘ ਰ ̈ਪੜਾ ਨਕੋਦਰ ਦੇ ਅਜਿਹੇ ਸਮਾਜ ਸੇਵੀ
ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਤੇ ਪ੍ਰਸੰਸਾ ਕਰਦਿਆਂ
ਅਜਿਹੇ ਵਿਅਕਤੀਆਂ ਤੋਂ ਸਮਾਜ ਨੂੰ ਸੇਧ ਲੈਣ ਦੀ ਗੱਲ ਵੀ ਕੀਤੀ ।