ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ ਜਲੰਧਰ ਦੇ ਸਾਰੇ ਗ੍ਰੈਜੁਏਟ ਅਤੇ ਪੋਸਟ ਗੈ੍ਰਜੂਏਟ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਜ਼ੋਰ ਨਾਲ ਚਲ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮੈਡਮ ਪ੍ਰਿੰਸੀਪਲ ਡਾ ਨਵਜੋਤ ਨੇ ਕਿਹਾ ਕਿ ਇਸ ਸੰੰਸਥਾ ਦੇ ਗੇਟ ਤੇ ਪੜਨ ਦੀ ਇੱਛਾ ਲੈ ਕੇ ਆਈ ਕੋਈ ਵੀ ਵਿਦਿਆਰਥਣ ਫੰਡਜ਼ ਦੀ ਕਮੀ ਕਰਕੇ ਵਾਪਸ ਨਹੀਂ ਜਾਣ ਦਿੱਤੀ ਜਾਂਦੀ। ਕਾਲਜ ਵਿਚ ਸਿੱਖਿਅਤ ਹੋਣ ਲਈ ਦਿੱਤੀਆਂ ਜਾ ਰਹੀਆਂ ਵਿਸ਼ੇੇਸ਼ ਸਹੂਲਤਾ ਕਾਰਨ ਜਲੰਧਰ ਅਤੇ ਜਲੰਧਰ ਦੇ ਦੂਰ ਨੇੜੇ ਦੀਆਂ ਲੜਕੀਆਂ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਸਟਲ ਚ ਰਹਿਦੀਆ ਹਨ। ਕਾਲਜ ਵਿਚ ਚਲ ਰਹੀਆਂ ਪੋਸਟ ਗ੍ਰੈਜੁਏਸ਼ਨ ਡਿਗਰੀ ਕਲਾਸਾ ਜਿਵੇ ਐਮ ਐਸ ਸੀ, ਐਮ ਕਾਮ, ਐਮ ਏ ਪੰਜਾਬੀ, ਹਿੰਦੀ, ਅੰਗਰੇਜੀ, ਇਤਿਹਾਸ ਵਿਚ ਵੀ ਦਾਖਲਾ ਲਿਆ ਜਾ ਰਿਹਾ ਹੈ। ਗ੍ਰੇੈਜੁਏਟ ਡਿਗਰੀ ਕੋਰਸਾਂ ਜਿਵੇ ਕਿ ਬੀ ਏ, ਬੀ ਐਸ ਸੀ ਫੈਸ਼ਨ ਡਿਜਇਨਿਗ, ਫਾਈਨ ਆਰਟਸ, ਹੋਮ ਸਾਇੰਸ, ਬੀ ਸੀ ਏੇ, ਬੀ ਏ (ਆਨਰਜ਼), ਬੀ ਕਾਮ, ਬੀ ਐਸ ਸੀ ਇਕਨਾਮਿਕਸ, ਵਿਚ ਦਾਖਲਾ ਲੈਣ ਆਈਆ ਵਿਦਿਆਰਥਣਾਂ ਵਿਚ ਬਹੁਤ ਉਤਸ਼ਾਹ ਦਿਖਾਈ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਨੇ ਕਾਲਜ ਵਿਚ ਦਾਖਲਾ ਲੈਣ ਆਈਆਂ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਇਸ ਵਿਰਾਸਤੀ ਸੰਸਥਾ ਦੀ ਚੋਣ ਲਈ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਦੇ ਮਾਪਿਆ ਦੀ ਸੂਝ ਦੀ ਪ੍ਰਸੰਸਾ ਕੀਤੀ ਜਿਹਨਾਂ ਨੇ ਆਪਣੀਆ ਧੀਆਂ ਦੇ ਉਜਵਲ ਭਵਿੱਖ ਲਈ ਇਸ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਯੋਗ ਅਧਿਆਪਕਾਂ ਦੀ ਸ਼ਮੂਲੀਅਤ ਆਧੁਨਿਕ ਸੁਵਿਧਾਵਾਂ ਪੂਰਨ ਸੇਵਾਵਾਂ ਅਤੇ ਕੁਦਰਤੀ ਸੁੰਦਰਤਾ ਸੰਪਨ ਸੰਸਥਾ ਨੂੰ ਚੁਣਿਆ ਹੈ। ਪੀ ਜੀ ਡੀ ਸੀ ਏ, ਪੀ ਜੀ ਗਾਰਮੈਂਟ ਕੰਸਟਰਕਸ਼ਨ, ਫੈਸ਼ਨ ਡਿਜਾਇਨੰਗ, ਕਾਸਮੈਟੋਲੋਜੀ, ਡੀ ਸੀ ਏ, ਆਦਿ ਡਿਪਲੋਮਾ ਅਤੇ ਐਡ ਆਲ ਕੋਰਸ ਚੱਲ ਰਹੇ ਹਨ। ਸ਼ਹਿਰ ਵਿਚ ਇਕੋ ਇਕ ਸੰਸਥਾ ਜਿਥੇ ਲੜਕੀਆਂ ਨੂੰ ਬੀ ਏ ਵਿਚ ਜ਼ੋਗਰਾਫੀ ਆਨਰਜ਼ ਵਿਸ਼ਾ ਪੜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੋਗ ਅਧਿਆਪਕਾਂ ਵਿਸ਼ਵ ਵਿਆਪੀ ਆਧੁਨਿਕ ਸਹੂਲਤਾ ਅਤੇ ਸਿਖਿਅਤ ਵਾਤਾਵਰਣ ਕਾਰਨ ਹਰ ਸਾਲ ਵਿਦਿਆਰਥਣਾਂ ਯੂਨੀਵਰਸਿਟੀ ਵਿਚ ਪਹਿਲੇ ਸਥਾਨ ਤੇ ਰਹਿ ਕੇ ਕਾਲਜ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਹਨ।ਸਪੋਰਟਸ ਅਤੇ ਕਲਚਰਲ ਗਤੀਵਿਧੀਆਂ ਨੇ ਇਸ ਸੰਸਥਾ ਨੂੰ ਸੰਸਾਰ ਪ੍ਰਸਿੱਧ ਬਣਾਇਆ ਹੈ।ਇਸ ਸੰਸਥਾ ਦੀ ਮਾਣਮੱਤੀ ਵਿਦਿਆਰਥਣ ਗੁਰਜੀਤ ਕੌਰ ਇਸ ਵੇਲੇ ਟੋਕਿੳ ਉਲੰਪਿਕ ਵਿਚ ਹਾਕੀ ਦੀ ਟੀਮ ਦੀ ਮੈਂਬਰ ਹੈ।ਕਾਲਜ ਵਿਚ ਹੋਸਟਲ ਵੀ ਸਥਿਤ ਹੇੈ ਜਿੱਥੇ ਵਿਦਿਆਰਥਣਾਂ ਨੂੰ ਘਰ ਵਰਗਾ ਮਹੋਲ ਦਿੱਤਾ ਜਾਂਦਾ ਹੈ। ਕਾਲਜ ਵਿਖੇ ਆਨ ਲਾਈਨ ਪੜ੍ਹਾਈ ਕਰਵਾਏ ਜਾਣ ਦੀ ਵਿਸ਼ੇਸ਼ ਸੁਵਿਧਾ ਹੈ।
ਕਾਲਜ ਵੱਲੋਂ ਹੋਣਹਾਰ ਅਤੇ ਜਰੂਰਤਮੰਦ ਵਿਦਿਆਰਥਣਾਂ ਨੂੰ ਵੱਡੀ ਮਾਤਰਾ ਵਿਚ ਆਰਥਿਕ ਸਹਾਇਤਾ ਹਰ ਸਾਲ ਪ੍ਰਦਾਨ ਕੀਤੀ ਜਾਂਦੀ ਹੈ। ਸਰਦਾਰ ਬਲਬੀਰ ਸਿੰਘ ਸਕਾਲਰਸ਼ਿਪ ਦੇ ਅੰਤਰਗਤ 70 ਪ੍ਰਤੀਸ਼ਤ ਤੋਂ 74।9% ਤੱਕ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਫੀਸ ਵਿਚ 10 ਪ੍ਰਤੀਸ਼ਤ ਰਿਆਇਤ ਦਿੱਤੀ ਜਾਂਦੀ ਹੈ। 75 ਪ੍ਰਤੀਸ਼ਤ ਤੋਂ 79।9 % ਅੰਕਾਂ ਵਾਲੀਆਂ ਵਿਦਿਆਰਥਣਾਂ ਨੂੰ 15 %, 80% ਤੋਂ 84।9% ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ 20%, 85% ਤੋਂ 89।9% ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 25% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 50% ਤੱਕ ਫੀਸ ਵਿੱਚ ਰਿਆਇਤ ਦਿੱਤੀ ਜਾਂਦੀ ਹੈ। ਸ। ਬਲਬੀਰ ਸਿੰਘ ਸਕਾਲਰਸ਼ਿਪ, ਜੱਟ ਸਿੱਖ ਕੌਂਸਲ, ਮਾਨਵ ਸਹਿਯੋਗ ਸੁਸਾਇਟੀ , ਲਾਇਨਜ਼ ਕਲੱਬ , ਜੇ। ਸੀ। ਆਈ। ਕਲੱਬ ਆਦਮਪੁਰ, ਬਾਪੂ ਇੰਦਰ ਸਿੰਘ ਚੈਰੀਟੇਬਲ ਟਰੱਸਟ ਆਦਿ ਪ੍ਰਮੁੱਖ ਤੋਰ ਤੇ ਸ਼ਾਮਿਲ ਹਨ। ਇਹ ਸਭ ਹਰ ਸਾਲ ਕਾਲਜ ਦੀਆਂ ਵਿਦਿਆਰਥਣਾਂ ਨੂੰ ਬਹੁਤ ਵੱਡੀ ਮਾਤਰਾ ਵਿਚ ਆਰਥਿਕ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇੱਥੋਂ ਤੱਕ ਕਿ ਕਾਲਜ ਪ੍ਰਿੰਸੀਪਲ ਡਾ ਨਵਜੋਤ ਮੈਡਮ ਖੁਦ ਤੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਮੈਂਬਰ ਵੀ ਆਪਣੀ ਤਨਖਾਹ ਵਿੱਚੋਂ ਕੁੱਝ ਹਿੱਸਾ ਹੋਣਹਾਰ ਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥਣਾਂ ਦੀ ਮਦਦ ਲਈ ਕੱਢਦੇ ਹਨ।