ਮਿਤੀ 18/10/2021 ਨੂੰ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲ਼ੰਧਰ ਦੇ
ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਟੈਲੇਂਟ ਹੰਟ ਮੁਕਲਾਬਲਾ
ਕਰਵਾਇਆ ਗਿਆ।ਇਸ ਪ੍ਰਤੀਯੋਗਤਾ ਵਿਚ ਕਢਾਈ ਕਰਨ, ਗ੍ਰੀਟਿੰਗ ਕਾਰਡ
ਬਣਾਉਣ, ਪੁਰਾਣੀਆਂ ਫਜ਼ੂਲ ਚੀਜ਼ਾ ਦਾ ਨਵਸਿਰਜਨ ਵਿਸ਼ੇ ਤੇ ਸਾਰੀਆਂ ਕਲਾਸਾਂ
ਦੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਢਾਈ ਕੱਢਣ
ਮੁਕਾਬਲੇ ਵਿਚ ਦੀਪਿਕਾ (ਬੀ.ਐਸ.ਸੀ. ਐਫ. ਡੀ.,ਸਮੈਸਟਰ ਪੰਜਵਾ ਨੇ ਪਹਿਲਾ
ਸਥਾਨ, ਰਣਜੀਤ ਬੀ.ਐਸ.ਸੀ. ਐਫ. ਡੀ. , ਸਮੈਸਟਰ ਪੰਜਵਾ ਨੇ ਦੂਸਰਾ ਸਥਾਨ
ਹਾਸਲ ਕੀਤਾ। ਗ੍ਰੀਟਿੰਗ ਕਾਰਡ ਬਣਾਉਣ ਵਿਚ ਤਰਨਜੀਤ (ਐਮ. ਐਸ. ਐਫ. ਡੀ.
ਪਹਿਲਾ ਸਮੈਸਟਰ ਦੂਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਬੈਸਟ ਆਊਟ ਆਫ ਵੇਸਟ
ਮੁਕਾਬਲੇ ਵਿਚ ਵਿਦਿਆਰਥਣ ਰੁੱਕਈਆਂ (ਬੀ.ਐਸ.ਸੀ. ਐਫ. ਡੀ. ਸਮੈਸਟਰ
ਪਹਿਲਾ ਪਹਿਲੇ ਸਥਾਨ ਅਤੇ ਇਸੇ ਕਲਾਸ ਦੀ ਵਿਦਿਆਰਣ ਅੰਕਿਤਾ ਨੇ ਦੂਸਰਾ
ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਇਸ
ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਕਲਾ ਯੋਗਤਾ ਦੀ
ਪ੍ਰਸੰਸਾ ਕੀਤੀ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ । ਇਸ ਦੇ ਨਾਲ
ਹੀ ਵਿਭਾਗ ਦੇ ਮੁਖੀ ਮੈਡਮ ਕੁਲਦੀਪ ਕੌਰ ਮੈਡਮ ਮਨਜੀਤ ਕੌਰ ਸਹਾਇਕ
ਪ੍ਰੋਫੈਸਰ ਅਤੇ ਬਾਕੀ ਹੋਰ ਸਟਾਫ ਦੁਆਰਾ ਕੀਤੇ ਇਸ ਉਪਰਾਲੇ ਦੀ ਭਰਪੂਰ
ਸ਼ਲਾਘਾ ਕੀਤੀ। ਮੈਡਮ ਜੀ ਨੇ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾ ਨੂੰ ਆਉਣ
ਵਾਲੇ ਸਮੇ ਵਿਚ ਵੀ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਆਪਣੀ ਗੱਲ ਅੱਗੇ
ਵਧਾੳਂੁਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਤੀਯਗਿਤਾ ਜੋ ਸਲੈਬਸ ਤੋਂ ਬਾਹਰੀ
ਹੁੰਦੀਆਂ ਹਨ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵੱਲ ਕਰਨ ਲਈ ਵੀ ਸਹਾਇਕ
ਹੁੰਦੀਆ ਹਨ।