ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਜੌਗਰਫੀ ਵਿਭਾਗ ਅਤੇ ਐੱਨ.ਐਸ.ਐਸ. ਡਿਪਾਰਟਮੈਂਟ ਦੁਆਰਾ ਮਹਾਤਮਾ ਗਾਂਧੀ ਰਾਸ਼ਟਰੀ ਪੇਂਡ¨ ਸਿੱਖਿਆ ਪ੍ਰੀਸ਼ਦ ਉੱਚ ਸਿੱਖਿਆ ਵਿਭਾਗ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੁਆਰਾ ਚਲਾਏ ਗਏ ਜਲ ਸ਼ਕਤੀ ਅਭਿਆਨ ਦੇ ਅੰਤਰਗਤ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਉੱਤੇ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿਚ ਜੌਗਰਫੀ ਵਿਭਾਗ ਦੀ ਮੁਖੀ ਮਿਸ ਮਨੀਤਾ ਐਨ. ਐਸ. ਐਸ. ਪ੍ਰੋਗਰਾਮ ਅਫæਸਰ ਦੇ ਐੱਨ.ਐੱਸ.ਐੱਸ. ਵਾਲੰਟੀਅਰ ਅਤੇ ਵਿਦਿਆਰਥਣਾਂ ਨੂੰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਾਰੇ ਜਾਣ¨ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਪਾਣੀ ਦੀ ਇਕ ਇਕ ਬ¨ੰਦ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਉਹ ਦਿਨ ਦ¨ਰ ਨਹੀਂ ਜਦੋਂ ਪੰਜਾਬ ਵੀ ਰਾਜਸਥਾਨ ਦੀ ਤਰ੍ਹਾਂ ਹੀ ਪਾਣੀ ਲਈ ਤਰਸੇਂਗਾ ਜੇਕਰ ਸਮਾਂ ਰਹਿੰਦਿਆਂ ਪਾਣੀ ਦੀ ਬੱਚਤ ਨਾ ਕੀਤੀ ਗਈ ਅਤੇ ਇਸ ਸੁਚੱਜੀ ਵਰਤੋਂ ਨਾ ਕੀਤੀ ਗਈ। ਇਸ ਲਈ ਬਾਰਸ਼ ਦੇ ਦਿਨਾਂ ਵਿੱਚ ਪਾਣੀ ਦੀ ਸਟੋਰੇਜ ਕੀਤੀ ਜਾ ਸਕਦੀ ਹੈ ਘਰਾਂ ਦੀ ਰਚਾਰਜ ਛੱਤਾਂ ਉੱਤੋਂ ਪਾਣੀ ਇਕੱਠਾ ਕਰਕੇ ਅੰਡਰ ਗਰਾਊਂਡ ਵਾਟਰ ਟੇਫਲ ਰਿਚਾਰਜ ਕੀਤਾ ਜਾਵੇ। ਇਸ ਤੋਂ ਇਲਾਵਾ ਮੀਂਹ ਦੇ ਇਸ ਪਾਣੀ ਨੂੰ ਟਰੀਟ ਕਰ ਕੇ ਘਰ ਦੇ ਹੋਰ ਕੰਮਾਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਹਰ ਘਰ ਵਿੱਚ, ਕਾਲਜ ਵਿੱਚ, ਦਫਤਰ ਵਿਚ ਇੱਕ ਸੁਚੱਜਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣਾ ਸਮੇਂ ਦੀ ਮੰਗ ਹੈ। ਮੈਡਮ ਮਨੀਤਾ ਨੇ ਇਸ ਲੈਕਚਰ ਦੇ ਦੌਰਾਨ ਵਿਦਿਆਰਥਣਾਂ ਨੂੰ ਡਾਕ¨ਮੈਂਟਰੀ ਵੀ ਵਿਖਾਈ, ਜਿਸ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਇੰਸਟਾਲੇਸ਼ਨ ਉਤੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਨੂੰ ਪਾਣੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਉੱਤੇ ਧਿਆਨ ਦੇਣ ਲਈ ਪ੍ਰੇਰਿਆ ਅਤੇ ਪ੍ਰੋਗਰਾਮ ਅਫਸਰ ਮੈਡਮ ਮਨੀਤਾ ਮੈਡਮ, ਮਨਜੀਤ ਮੈਡਮ, ਆਤਮਾ ਸਿੰਘ ਦੀ ਇਸ ਸਫæਲ ਉਪਰਾਲੇ ਲਈ ਸ਼ਲਾਘਾ ਵੀ ਕੀਤੀ।