ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਇਸਦੇ ਸਰੀਰਕ
ਸਿੱਖਿਆ ਵਿਭਾਗ ਦੀ ਵਿਦਿਆਰਥਣ ਸੁਨੀਤਾ ਨੇ 21-30 ਅਕਤੂਬਰ ਨੂੰ ਉੱਤਰ
ਪ੍ਰਦੇਸ਼ ਝਾਂਸੀ ਵਿਚ ਹੋਈ 11ਵੀਂ ਹਾਕੀ ਇੰਡੀਆ ਸੀਨੀਅਰ ਨੈਸ਼ਨਲ ਚੈੱਪਅਨਸ਼ਿਪ
2021, ਪ੍ਰਤੀਯੋਗਤਾ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਇਸ ਪ੍ਰਾਪਤੀ ਲਈ ਕਾਲਜ ਦੀ ਪਿੰ੍ਰਸੀਪਲ ਡਾ. ਨਵਜੋਤ  ਨੇ ਵਿਦਿਆਰਣ ਨੂੰ ਵਧਾਈ ਦਿੱਤੀ
ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸਦੇ ਨਾਲ ਹੀ ਸਰੀਰਕ ਸਿੱਖਿਆ
ਵਿਭਾਗ ਦੀ ਅਸਿਸਟੈਂਟ ਮੈਡਮ ਪਰਮਿੰਦਰ ਕੌਰ ਦੀ ਯੋਗ ਅਗਵਾਈ ਲਈ ਭਰਪੂਰ ਪ੍ਰਸੰਸਾ
ਕੀਤੀ।