ਜਲੰਧਰ :ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਐਨ.ਐਸ.ਐਸ. ਵਿਭਾਗ ਦੁਅਰਾ ਡਾ. .
ਆਰ. ਅੰਬੇਦਕਰ ਜੈਯੰਤੀ ਮਨਾਈ ਗਈ। ਜਿਸ ਵਿਚ ਵਿਦਿਆਰਥੀਆਂ ਨੂੰ ਡਾਕਟਰ ਸਾਹਿਬ ਜੀ
ਦੇ ਜੀਵਨ ਫਲਸਫੇ ਅਤੇ ਉਹਨਾਂ ਦੁਅਰਾ ਬਣਾਇਆ ਗਿਆ ਭਾਰਤੀ ਸੰਵਿਧਾਨ ਬਾਰੇ
ਵਿਸਥਾਰਪੂਰਵਕ ਦੱਸਿਆ ਗਿਆ। ਇਸ ਨਾਲ ਸੰਬੰਧਿਤ ਅੰਬੇਦਕਰ ਜੈਯੰਤੀ ਨੂੰ ਹਮੇਸ਼ਾ
ਲੋਕਾਂ ਵਿਚ ਭੇਦ –ਭਾਵ ਨੂੰ ਖਤਮ ਕਰਨ ਅਤੇ ਸਮਾਜਿਕ ਬੁਰਾਈਆਂ ਨੁੰ ਮਿਟਾਉਣ ਦੇ
ਰੂਪ ਵਿਚ ਹੀ ਮਨਾਇਆ ਜਾਂਦਾ ਹੈ ਕਿਉਂਕਿ ਬੀ ਆਰ ਅੰਬੇਦਕਰ ਜੀ ਨੇ ਜਾਤੀ ਵਿਵਸਥਾ ਦਾ
ਬਹੁਤ ਕੌੜਾ ਵਿਰੋਧ ਕੀਤਾ ਸੀ ਅਤੇ ਇਸਨੂੰ ਸਮਾਜ ਵਿਚੋਂ ਖਤਮ ਕਰਨ ਲਈ ਉੱਘੇ ਕਦਮ
ਚੁੱਕੇ ਸੀ। ਅੰਤ ਵਿਚ ਐਨ. ਐਸ. ਐਸ. ਵਲੰਟੀਅਰਜ਼ ਨੂੰ ਪ੍ਰੋਗਰਾਮ ਅਫਸਰਾਂ ਨੇ
ਜਾਤੀਵਾਦ ਭੇਦ-ਭਾਵ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਡਾਕੂਮੈਂਟਰੀ ਦੇ ਅੰਤ ਵਿਚ
ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਵਿਧਾਨ ਦੇ ਰਚਨਹਾਰੇ ਦਾਦਾ ਸਾਹਿਬ ਦੇ
ਨਕਸ਼ੇ ਕਦਮਾਂ ਉੱਪਰ ਚੱਲਣ ਲਈ ਪੇ੍ਰਰਿਤ ਕੀਤਾ ਅਤੇ ਸਾਰੀ ਇਨਸਾਨੀਅਤ ਨੂੰ ਇਕ ਸਮਾਨ
ਬਿਨਾ ਭੇਦ- ਭਾਵ ਦੇ ਬਰਾਬਰ ਅਹੁਦੇ ਅਤੇ ਏਕਤਾ ਵਿਚ ਰਹਿਣ ਲਈ ਪੇ੍ਰਰਿਆ। ਇਸ ਮੌਕੇ
ਐਨ. ਐਸ. ਐਸ. ਪ੍ਰੋਗਰਾਮ ਅਫਸਰ ਮੈਡਮ ਮਨੀਤਾ, ਮੈਡਮ ਮਨਜੀਤ ਅਤੇ ਮੈਡਮ
ਆਤਮਾ ਸਿੰਘ ਵੀ ਮੌਜ਼ੂਦ ਸਨ।