ਜਲੰਧਰ (ਨਿਤਿਨ ):ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਹੋਸਟਲ ਵਿਚ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ
ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿਚ ਵਿਦਿਆਰਥਣਾਂ ਨੇ ਸ਼ਾਨਦਾਰ ਢੰਗ ਨਾਲ ਮਾਡਲਿੰਗ ਕੀਤੀ ਅਤੇ
ਬਹੁਤ ਸਾਰੀਆਂ ਮੰਨੋਰੰਜਕ ਖੇਡਾ ਵਿਚ ਵੀ ਹਿੱਸਾ ਲਿਆ। ਮਿਸ ਸੁਖਬੀਰ ਕੌਰ ਨੂੰ ਮਿਸ ਫੇਅਰ ਵੈਲ ਦਾ ਤਾਜ
ਪਹਿਨਾਇਆ ਗਿਆ। ਮਿਸ ਪੂਨਮ ਨੂੰ ਫਸਟ ਰਨਰ ਅੱਪ ਅਤੇ ਨਮਨਪ੍ਰੀਤ ਕੌਰ ਨੂੰ ਸੈਕਿੰਡ ਰਨਰ ਅੱਪ ਅਤੇ ਜਸਦੀਪ
ਕੌਰ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ। ਮੈਡਮ ਪ੍ਰਿੰਸੀਲ ਡਾ. ਨਵਜੋਤ ਜੀ ਨੇ ਹੋਸਟਲ ਦੀਆਂ
ਵਿਦਿਆਰਥਣਾਂ ਨੁੰ ਭਵਿੱਖ ਵਿਚ ਹੋਰ ਸਫਲਤਾ ਪ੍ਰਾਪਤ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਨਾਲ ਹੀ ਹੋਸਟਲ ਸੁਪਰਡੈਂਟ
ਡਾ. ਮਨਿੰਦਰ ਅਰੋੜਾ ਅਤੇ ਹੋਸਟਲ ਵਾਰਡਨ ਮੈਡਮ ਸ਼ਸੀ ਸ਼ਰਮਾ ਤੇ ਮੈਡਮ ਪਰਮਿੰਦਰ ਕੌਰ ਵੱਲੋਂ ਇਸ ਪਾਰਟੀ ਦੇ
ਆਯੋਜਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।