ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ ਜਲੰਧਰ ਦੀ ਹਿੰਦੀ ਵਿਭਾਗ ਦੇ ਮੁਖੀ ਡਾ। ਸਰਬਜੀਤ
ਕੌਰ ਰਾਏ ਦੁਆਰਾ ਲਿਖੀ ਪੁਸਤਕ ਗੁਰਬਾਣੀ ਵਿਚ ਦਾਰਸ਼ਨਿਕ ਚਿੰਤਨ ਉੱਤੇ ਸਿੱਖਿਆ ਸਾਹਿਤ ਤਥਾ
ਜਨਸੇਵਾ ਨੂੰ ਸਮਰਪਿਤ ਅਗ੍ਰਮੀ ਸੰਸਥਾ ਗੁਗਨਰਾਮ ਐਜ਼ੁਕੇਸ਼ਨਲ ਐਂਡ ਸੋਸ਼ਲ ਵੇਲਫੇਅਰ ਸੁਸਾਇਟੀ
ਵੱਲੋ ਸ਼੍ਰੀ ਮਤੀ ਸਰਬਤੀ ਦੇਵੀ ਗਿਰਧਾਰੀ ਲਾਲ ਸਿਹਾਗ ਸਾਹਿਤ ਸਨਮਾਨ ਅਲੰਕ੍ਰਿਤ ਕੀਤੀ ਗਈ।
ਡਾ ਰਾਏ ਨਿਰੰਤਰ ਖੋਜ ਕਾਰਜ ਦਾ ਕੰਮ ਕਰਨ ਵਿਚ ਸਰਗਮ ਭੂਮਿਕਾ ਨਿਭਾਉਦੇ ਆ ਰਹੇ ਹਨ। ਉਹਨਾਂ
ਵੱਲੋ ਪਹਿਲਾਂ ਵੀ ਦੱਸ ਪੁਸਤਕਾਂ ਸਾਹਿਤ ਪੈ ਚੁਕੀਆਂ ਹਨ। ਇਸ ਤੋਂ ਇਲਾਵਾਂ ਚਾਲੀ ਸ਼ੋਦ
ਪੱਤਰ ਵਿਭਿੰਨ ਪੁਸਤਕਾਂ ਅਤੇ ਖ਼ੋਜ ਪਤ੍ਰਿਕਾ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਉਹ
ਦੂਰਦਰਸ਼ਨ ਅਤੇ ਰੇਡੀਉ ਉੱਤੇ ਪ੍ਰਸਾਰਿਤ ਸਾਹਿਤਕ ਚਰਚਾ ਵਿਚ ਵੀ ਨਿਰੰਤਰ ਭਾਗ ਲੈਂਦੇ ਰਹਿੰਦੇ
ਹਨ। ਡਾ ਸਰਬਜੀਤ ਕੌਰ ਰਾਏ ਨੇ ਗਵਰਨਿੰਗ ਕੌਂਸਿਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਅਤੇ
ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਸਖਸ਼ੀਅਤ ਨੂੰ
ਨਿਖਾਰਨ ਲਈ ਹਮੇਸ਼ਾਂ ਅਹਿਮ ਭੂਮਿਕਾ ਨਿਭਾਈ। ਪ੍ਰਿੰਸੀਪਲ ਡਾ. ਨਵਜੋਤ ਨੇ ਡਾ. ਰਾਏ ਨੂੰ
ਪ੍ਰਸਤੁਤ ਸਨਮਾਨ ਲਈ ਤਹਿ ਦਿਲ ਤੋਂ ਵਧਾਈ ਦਿੱਤੀ।