ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਵੱਖ ਵੱਖ ਵਿਭਾਗਾਂ ਅਧਿਆਪਕ ਦਿਵਸ ਦਾ
ਆਯੋਜਨ ਕੀਤਾ ਗਿਆ। ਦਰਸ਼ਨ ਸ਼ਾਸਤਰ ਵਿਭਾਗ ਵਲੋਂ ਇਸ ਦਿਨ ਨੂੰ ਮਨਾਉਦੇ ਹੋਏ ਡਾ ਸਰਵਪੱਲੀ
ਰਾਧਾ ਕ੍ਰਿਸ਼ਨਨ ਦਾਰਸ਼ਨਿਕ ਅਤੇ ਸਿੱਖਿਆ ਸ਼ਾਸਤਰੀ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ
ਗਿਆ।ਦਰਸ਼ਨ ਸ਼ਾਸਤਰ ਵਿਭਾਗ ਦੇ ਮੁਖੀ ਸ਼੍ਰੀਮਤੀ ਕਿਰਨਜੀਤ ਚਾਹਲ ਨੇ ਵਿਦਿਆਰਥਣਾਂ ਨੂੰ
ਰਾਧਾ ਕ੍ਰਿਸ਼ਨਨ ਜੀ ਦੇ ਜੀਵਨ, ਉਹਨਾਂ ਦੀਆਂ ਉਪਲੱਬਧੀਆਂ ਅਤੇ ਸਿੱਖਿਆ ਦੇ ਖੇਤਰ ਵਿਚ
ਉਹਨਾਂ ਦੇ ਯੋਗਦਾਨ ਦੇ ਬਾਰੇ ਦੱਸਿਆ ਅਤੇ ਕਿਹਾ ਕਿ ਉਹਨਾਂ ਦੇ ਜਨਮ ਦਿਵਸ ਦੇ ਸੰਦਰਭ ਵਿਚ ਅੱਜ ਦਾ
ਦਿਨ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਵੀ ਇਸ ਸੰਬੰਧੀ ਆਪਣੇ ਵਿਚਾਰ ਪ੍ਰਸਤੁੱਤ ਕੀਤੇ।
ਇਸ ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਜੀ ਨੇ ਕਿਹਾ ਕਿ ਅਧਿਆਪਕ ਹੀ ਉਹ ਵਿਅਕਤੀ ਹੈ, ਜੋ
ਆਪਣੇ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੋਣਤੀਆਂ ਲਈ ਤਿਆਰ ਕਰਦਾ ਹੈ ਅਤੇ ਨਾਲ ਹੀ
ਉਹਨਾਂ ਵਿਚ ਨੈਤਿਕ ਮੁੱਲਾਂ ਅਤੇ ਆਦਰਸ਼ਾਂ ਦਾ ਸੰਚਾਰ ਕਰਦਾ ਹੈ। ਇਸ ਇਲਾਵਾ ਗਣਿਤ ਵਿਭਾਗ,
ਕਾਮਰਸ ਵਿਭਾਗ, ਕੰਪਿਉਟਰ ਸਾਇੰਸ ਆਈ ਟੀ ਵਿਭਾਗ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਵਲੋਂ ਵੀ
ਅਧਿਆਪਕ ਦਿਵਸ ਮਨਾਇਆ ਗਿਆ ਜਿਸ ਦੇ ਅੰਤਰਗਤ ਕੇਕ ਕੱਟਿਆ ਗਿਆ ਅਤੇ ਵਿਦਿਆਰਥਣਾ ਵਲੋਂ
ਵਿਭਿੰਨ ਵਿਭਿੰਨ ਪੇਸ਼ਕਾਰੀਆਂ ਦਿੱਤੀਆ ਗਈਆਂ। ਗਣਿਤ ਵਿਭਾਗ ਦੇ ਮੁਖੀ ਸ਼੍ਰੀਮਤੀ
ਪ੍ਰਦੀਪ ਕੁਮਾਰੀ, ਕਾਮਰਸ ਵਿਭਾਗ ਦੇ ਮੁਖੀ ਸ਼੍ਰੀ ਮਤੀ ਜ਼ਸਵਿੰਦਰ ਕੌਰ, ਕੰਪਿਉਟਰ ਸਾਇੰਸ ਅਤੇ
ਆਈ ਟੀ ਵਿਭਾਗ ਦੇ ਮੁਖੀ ਸ਼੍ਰੀਮਤੀ ਰਮਨਪ੍ਰੀਤ ਕੌਰ ਅਤੇ ਫੈਸ਼ਨ ਡਿਜਾਇੰਨਿਗ ਵਿਭਾਗ ਦੇ
ਮੁਖੀ ਸ਼੍ਰੀਮਤੀ ਕੁਲਦੀਪ ਕੌਰ ਵੀ ਸਹਿਯੋਗੀ ਅਧਿਆਪਕਾਂ ਨਾਲ ਮੌਜੂਦ ਸਨ।