ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਵਿਖੇ ਸ਼੍ਰੀ ਗੁਰੁ ਅਰਜਨ ਦੇਵ ਜੀ ਦਾ
ਸ਼ਹੀਦੀ ਦਿਹਾੜਾ ਮਨਾੳਂਦਿਆਂ ਲਗਾਈ ਗਈ “ਛਬੀਲ”।
ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਵਿਖੇ ਪੰਜਵੇ ਗੁਰੂ ਸ਼੍ਰੀ ਗੁਰੁ ਅਰਜਨ ਦੇਵ ਜੀ ਦਾ ਸ਼ਹੀਦੀ
ਦਿਹਾੜਾ ਮਨਉਂਦੀਆਂ ਛਬੀਲ ਲਗਾਈ ਗਈ। ਕੇ. ਸੀ. ਐਲ. ਇੰਸਟੀਚਿਊਟਸ਼ਨਜ਼ ਦੇ ਪ੍ਰਧਾਨ ਸਰਦਾਰਨੀ
ਬਲਬੀਰ ਕੌਰ ਜੀ, ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ, ਕਾਲਜ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੇ ਛਬੀਲ
ਦੀ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਛਬੀਲ ਦੇ ਨਾਲ-ਨਾਲ ਪ੍ਰਸ਼ਾਦ ਵੀ ਵਰਤiਾੲਆ ਗਿਆ। ਕਾਲਜ
ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਕਿਹਾ ਕਿ ਪੰਜਵੇ ਗੁਰੂ ਸਾਹਿਬ ਦੀ ਇਸ ਮਹਾਨ ਸ਼ਹਾਦਤ ਦੀ ਕੇਵਲ
ਸਿੱਖ ਧਰਮ ਜਾਂ ਪੰਜਾਬ ਵਾਸਤੇ ਹੀ ਮਹੱਤਵਪੂਰਨ ਭੁਮਿਕਾ ਨਹੀਂ ਸਗੋਂ ਉਹਨਾਂ ਦੀ ਕੁਰਬਾਨੀ
ਪੂਰੇ ਭਾਰਤ ਦੇ ਲੋਕਾਂ ਲਈ ਵੀ ਸੀ। ਉਹਨਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਵਿਦਿਆਰੀਆਂ ਨੂੰ
ਰਸਮੀ ਸਿੱਖਿਆ ਦੇ ਨਾਲ ਨਾਲ ਉਹਨਾਂ ਨੇ ਅਮੀਰ ਧਾਰਮਿਕ ਵਿਰਸੇ , ਨੈਤਿਕ ਕਦਰਾਂ- ਕੀਮਤਾਂ
,ਅਧਿਆਤਮਕਤਾ ਨਾਲ ਵੀ ਜੋੜਿਆ ਜਾਵੇ । ਇਸੇ ਵਿਸ਼ੇ ਵਿਚ ਇਸ ਦਿਵਸ ਦੀ ਮਹੱਤਤਾ ਤੇ ਗੁਰੁ ਜੀ ਦੀ
ਅਜ਼ੀਮ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਬੇਹੱਦ ਜਰੂਰੀ ਬਣ ਜਾਂਦਾ ਹੈ।
ਉਨੂਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਤੇ ਦੇਸ਼ ਦੇ ਚੰਗੇ ਨਾਗਰਿਕ ਬਣਾਉਣ
ਲਈ ਇੰਝ ਦੇ ਯਤਨ ਹਮੇਸ਼ਾ ਜਾਰੀ ਰੱਖੇ ਜਾਣਗੇ।