ਜਲੰਧਰ: ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਦੇ ਪੋਸਟ ਗਰੈਜੂਏਟ ਹਿੰਦੀ ਵਿਭਾਗ ਦਾ ਪ੍ਰੀਖਿਆ
ਨਤੀਜ਼ਾ ਸ਼ਾਨਦਾਰ ਰਿਹਾ। ਜਿਸ ਵਿਚ ਐਮ.ਏ .ਹਿੰਦੀ ਸਮੈਸਟਰ ਤੀਸਰਾ ਦੀ ਵਿਦਿਆਰਥਣ ਨੇਹਾ ਨੇ 77%
ਅੰਕ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ । ਇਸੇ ਕਾਲਜ ਦੀ
ਮਨੀਸ਼ਾ ਨੇ 75% ਅੰਕਾਂ ਨਾਲ ਯੂਨੀਵਰਸਿਟੀ ਵਿਚ ਨੌਵਾਂ ਸਥਾਨ ਹਾਸਲ ਕੀਤਾ ਉਥੇ ਹੀ ਐਮ.ਏ.
ਹਿੰਦੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਗ਼ਜ਼ਲ 72%ਅੰਕਾਂ ਨਾਲ ਯੁਨੀਵਰਸਿਟੀ ਵਿਚ ਉਨ੍ਹੀਵੇ ਸਥਾਨ ਤੇ
ਰਹੀ। ਇਸ ਤੋਂ ਇਲਾਵਾ ਦੋਵਾਂ ਕਲਾਸਾਂ ਦੀਆਂ ਬਾਕੀ ਸਾਰੀਆਂ ਵਿਦਿਆਰਥਣਾਂ ਨੇ 70%ਅੰਕਾਂ ਨਾਲ
ਪ੍ਰੀਕਿਆ ਪਾਸ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਨੂੰ ਸਨਮਾਨਿਤ
ਕੀਤਾ ਅਤੇ ਵਿਭਾਗ ਦੇ ਮੁਖੀ ਡਾ. ਸਰਬਜੀਤ ਕੌਰ ਰਾਏ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੂੰ
ਵਿਦਿਆਰਥਣਾਂ ਦੀ ਇਸ ਉੱਪਲੱਬਧੀ ਤੇ ਵਧਾਈ ਦਿੱਤੀ।