ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਵੱਲੋਂ ਅਕਾਦਮਿਕ ਸ਼ੈਸ਼ਨ
2021-22 ਲਈ ਵਿਦਿਆਰਥੀ ਕੋਂਸਲ ਦੇ ਮੈਂਬਰਾਂ ਨੂੰ ਬੈਜਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿਆ
ਚੌਪੜਾ ਨੂੰ ਪ੍ਰੈਜ਼ੀਡੈਂਟ ਦਾ ਬੈਂਜ ਲਗਾਇਆ ਗਿਆ। ਹੈਡ ਗਰਲ ਦਾ ਬੈਜ ਨਿਸ਼ਾ ਨੁੰ ਅਤੇ
ਕੋ–ਹੈਡ ਗਰਲ ਦਾ ਬੈਜ ਹਰਸ਼ਰਨ ਕੌਰ ਮੈਣੀ ਨੂੰ ਦਿੱਤਾ ਗਿਆ। ਵੱਖ-ਵੱਖ ਕਲਾਸਾਂ ਦੇ ਪ੍ਰਤੀਨਿਧੀਆਂ
ਨੂੰ ਵੀ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਨਵੀਂ
ਬਣੀ ਸਟੂਡੈਂਟ ਕੋਂਸਲ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ
ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀ ਕੋੋਂਸਲ ਦੇ
ਮੈਂਬਰ ਬਣ ਕੇ ਵਿਦਿਆਰਥੀ ਆਪਣੇ ਲੀਡਰਸ਼ਿਪ ਹੁਨਰ, ਫੈਸਲਾ ਲੈਣ ਦੀ ਸਮਰੱਥਾ , ਆਤਮ ਵਿਸ਼ਵਾਸ
ਆਦਿ ਵਿਚ ਵਾਧਾ ਕਰ ਸਕਣਗੇ। ਵਿਦਿਆਰਥੀ ਕੋਂਸਲ ਦਾ ਗਠਨ ਕਾਲਜ ਦੇ ਵਿਦਿਆਰਥੀ ਭਲਾਈ ਕਮੇਟੀ ਦੇ
ਇੰਚਾਰਜ਼ ਪ੍ਰੋ. ਸ਼੍ਰੀਮਤੀ ਕਿਰਨਜੀਤ ਕੌਰ ਬਾਜਵਾ ਜੀ ਦੀ ਯੋਗ ਅਗਵਾਈ ਹੇਠ ਕੀਤਾ ਗਿਆ।