ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਨੇ ਹਾਲ ਹੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰ੍ਰਮਿਤਸਰ ਵਿਖੇ ਹੋਏ। ਕਾਲਜ ਜ਼ੋਨਲ ਯੂਥ ਫੇੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੋਰਾਨ
ਸੰਸਥਾ ਨੇ ਓਵਰ ਆਲ ਦੂਸਰੀ ਪੁਜ਼ੀਸ਼ਨ ਹਾਸਲ ਕੀਤੀ। ਨਿਤਾਸ਼ਾ ਰਿਸ਼ੀ ਨੇ ਫੋਟੋਗ੍ਰਾਫੀ ਅਤੇ ਜਸਲੀਨ ਨੇ
ਕੋਲਾਜ਼ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹਰਲੀਨ ਮਲਹੋਤਰਾ ਰੰਗੋਲੀ ਵਿਚ ਦੂਸਰੇ ਸਥਾਨ ਤੇ ਰਹੀ। ਕਲੇਅ
ਮਾਡਲਿੰਗ ਵਿਚ ਸਤਵਿੰਦਰ ਅਤੇ ਕਵਿਤਾ ਉਚਾਰਨ ਮੁਕਾਬਲੇ ਵਿਚ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ
ਹਾਸਲ ਕੀਤਾ। ਇਸ ਪ੍ਰਾਪਤੀ ਲਈ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਪ੍ਰਤੀਯੋਗੀ ਵਿਦਿਆਰਥਣਾਂ ਨੂੰ
ਵਧਾਈ ਦਿੱਤੀ। ਉਨ੍ਹਾਂ ਦੇ ਅਤੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਇਸਦੇ ਨਾਲ ਹੀ ਮੈਡਮ
ਪ੍ਰਿੰਸੀਪਲ ਨੇ ਯੂਥ ਫੈਸਟੀਵਲ ਦੇ ਓਵਲ ਆਲ ਇੰਚਾਰਜ਼ ਡਾ. ਅਕਾਲ ਅ੍ਰੰਮਿਤ ਕੌਰ (ਮੁਖੀ, ਪੋਸਟ
ਗਰੈਜੂਏਟ ਪੰਜਾਬੀ ਵਿਭਾਗ) ਸਮੇਤ ਡਾ. ਅਮਰਦੀਪ ਦਿਓਲ(ਐਸੋਸੀਏਟ ਪ੍ਰੋਫੇਸਰ,ਹਿੰਦੀ ਵਿਭਾਗ) ਡਿਬੇਟ
ਦੇ ਇੰਚਾਰਜ਼ ਡਾ. ਰੂਪਾਲੀ ਰਾਜ਼ਦਾਨ, ਮੁਖੀ ਫਾਈਨ ਆਰਟਸ ਵਿਭਾਗ ਅਤੇ ਅਸਿਸਟੈਂਟ ਪ੍ਰੋ. ਸਰਬਜੀਤ
ਕੌਰ (ਫਾਈਨ ਆਰਟਸ ਵਿਭਾਗ), ਫੋਟੋਗ੍ਰਾਫੀ, ਕੌਲਾਜ਼ ਮਾਡਲਿੰਗ ਦੇ ਇੰਚਾਰਜ਼ ਮੈਡਮ ਜਸਲੀਨ ਜੋਹਲ
(ਅਸਿਸਟੈਂਟ ਪ੍ਰੋਫੈਸਰ, ਅੰਗਰੇਜ਼ੀ ਵਿਭਾਗ) ਅਤੇ ਡਾ. ਸਿਮਰਜੀਤ ਕੌਰ (ਪੰਜਾਬੀ ਵਿਭਾਗ) ਪੋਇਟੀਕਲ
ਸੰਪੋਜ਼ੀਅਮ ਦੇ ਇੰਚਾਰਜ਼, ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਮੈਡਮ ਆਤਮਾ ਸਿੰਘ ਰੰਗੋਲੀ ਦੇ
ਇੰਚਾਰਜ ਨੂੰ ਉਹਨਾਂ ਦੀ ਯੋਗ ਅਗਵਾਈ ਅਤੇ ਸਫਲ ਉਪਰਾਲੇ ਲਈ ਵਧਾਈ ਦਿੱਤੀ।