ਜਲੰਧਰ : ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਦੀਆਂ ਹੋਣਹਾਰ ਅਤੇ ਜਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ
ਲਈ ਜੇ. ਸੀ . ਆਈ. ਕਲੱਬ, ਆਦਮਪੁਰ ਨੇ ਵੱਡੀ ਮਾਤਰਾ ਵਿਚ ਰਾਸ਼ੀ ਭੇਟ ਕਤਿੀ । ਕਲਾਜ ਦੇ ਪ੍ਰਿੰਸੀਪਲ ਡਾ. ਨਵਜੋਤ
ਨੇ ਇਸ ਸਮਾਜਸੇਵੀ ਗਠਨ ਦੇ ਸਮੂਹ ਮੈਬਰਾਂ ਸ. ਹਰਪ੍ਰੀਤ ਸਿੰਘ ਸੰਧੂ ਪ੍ਰਧਾਨ, ਸ. ਦਵਿੰਦਰ ਸਿੰਘ ਸੂਰੀ ,
ਸ.ਪਰਮਜੀਤ ਸਿੰਘ ਪਰਮਾਰ, ਸ਼੍ਰੀ ਕਪਿਲ ਟੰਡਨ ਅਤੇ ਮਾਨਵ ਕੋਚਰ ਦਾ ਤਹਿ ਦਿਲੋਂ ਧੰਨਵਾਦ ਕੀਤਾ । ਮੈਡਮ ਨੇ
ਇਸ ਨੋਜਵਾਨ ਸਮਾਜ ਸੇਵੀ ਗਠਿਨ ਵੱਲੋਂ ਗਰੀਬ ਪਰਿਵਾਰਾਂ ਦੀ ਹਰ ਤਰ੍ਹਾਂ ਮਦਦ ਕਰਨ ਦੀ ਭਰਪੂਰ ਸ਼ਲਾਘਾ ਕੀਤੀ ।
ਉਹਨਾਂ ਕਿਹਾ ਕਿ ਗਰੀਬ ਵਿਦਿਆਰਥਣਾਂ ਨੂੰ ਸਿੱਖਿਆਂ ਦੇਣ ਵਿਚ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ
ਕਾਰਜ ਹੈ। ਇਕ ਸੂਝਵਾਨ ਉਦਾਰਚਿਤ ਅਤੇ ਦਲੇਰ ਵਿਅਕਤੀ ਹੀ ਅਜਿਹੇ ਕਾਰਜਾ ਵਿਚ ਪਹਿਲ ਕਰਮੀ ਕਰ ਸਕਦਾ ਹੈ ।
ਉਹਨਾਂ ਇਸ ਗਠਨ ਨੂੰ ਸੁਚੱਜੇ ਸਮਾਜ ਦੇ ਸਿਰਜਕ ਕਿਹਾ। ਮੈਡਮ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਤੀ ਮਦਦ
ਵਿਦਿਆਰਥਣਾਂ ਦੀ ਸਿੱਖਿਆ ਸੰਬੰਧੀ ਜਾਗਰੂਕਤਾਂ ਨੁੰ ਪੂਰਾ ਕਰਨ ਵਿਚ ਹੀ ਖਰਚ ਕਰਨ ਦਾ ਵਿਸ਼ਵਾਸ
ਦਵਾਇਆ।