ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹਾਕੀ ਜਲੰਧਰ ਜਿਲ੍ਹਾਂ
ਚੈਂਪੀਅਨਸ਼ਿਪ ਵੱਲੋਂ ਕਰਵਾਏ ਗਏ ਵੱਖ-ਵੱਖ ਟੂਰਨਾਮੈਂਟਾਂ ਵਿਚ ਸਰੀਰਕ ਸਿੱੀਖਆ ਵਿਭਾਗ ਦੀਆਂ ਖਿਡਾਰਨਾਂ
ਨੇ ਸ਼ਾਨਦਾਰ ਪ੍ਰਦਰਸ਼ਨਕਾਰੀ ਨਾਲ ਜਿੱਤ ਹਾਸਲ ਕੀਤੀ। ਇਹ ਟੂਰਨਾਮੈਂਟ ਮਿਤੀ 11 ਅਤੇ 12 ਨਵੰਬਰ 2021 ਨੂੰ
ਲਾਇਲਪੁਰ ਖਲਾਸਾ ਕਾਲਜ ਫਾਰ ਵਿਮਨ ਵਿਚ ਹੀ ਕਰਵਾਏ ਗਏ ਜਿਸਦੀ ਓਪਨਿੰਗ ਪ੍ਰਿੰਸੀਪਲ ਡਾ. ਨਵਜੋਤ ਦੁਆਰਾ ਕੀਤੀ ਗਈ।
ਇਸ ਟੁਰਨਾਮੈਂਟ ਵਿਚ ਕਾਲਜ ਸੀਨੀਅਰ ਟੀਮ ਪਹਿਲਾ ਸਥਾਨ ਹਾਸਲ ਕਰਕੇ ਚੈਪੀਅਨ ਰਹੀ। ਜਦੋਂਕਿ ਸਕੂਲ ਟੀਮ 17 ਸਾਲ ਤੋਂ
ਘੱਟ ਉਮਰ ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜਿਲ੍ਹਾ ਚੈਪੀਅਨ ਰਹੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਖਿਡਾਰਨ
ਨਵਰੀਤ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਅੰਤ ਵਿਚ ਉਨ੍ਹਾਂ ਨੇ
ਸਰੀਰਕ ਸਿੱਖਿਆ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਮਿਸਜ਼ ਪਰਮਿੰਦਰ ਕੌਰ ਦੀ ਯੋਗ ਅਗਵਾਈ ਦੀ ਸ਼ਲਾਘਾ ਕੀਤੀ।