ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਵਰਚੁਅਲ ਬੋਨੇਫੇਟ-2021 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਵੱਖ-ਵੱਖ ਅਧਿਆਪਨ ਵਿਭਾਗਾਂ ਦੁਆਰਾ ਆਨਲਾਈਨ ਜੁੜੇ ਦਰਸ਼ਕਾਂ-ਸਰੋਤਿਆਂ ਲਈ ਵੱਖ-ਵੱਖ ਗੇਮਸ ਅਤੇ ਪੇਸ਼ਕਾਰੀਆ ਦਾ ਆਯੋਜਨ ਕੀਤਾ ਗਿਆ। ਬੋਨੇ ਫੇਟ 2021 ਦੇ ਉਦਘਾਟਨੀ ਸਮਾਰੋਹ ਵਿੱਚ ਮਿਸ ਗੁਰਜੋਤ ਕੌਰ (ਕਾਲਜ ਦੇ ਅਲੂਮਨੀ) ਗੈਸਟ ਆਫ਼ ਆਨਰਜ਼ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੂੰ ਕਾਲਜ ਵਲੋਂ ਗੁਲਦਸਤੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਉਨ੍ਹਾਂ ਨੂੰ ਰਸਮੀ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੇਖ ਕੇ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਗੈਸਟ ਆਫ਼ ਆਨਰਜ਼ ਸਾਡੇ ਕਾਲਜ ਦੇ ਅਲੂਮਨੀ ਹਨ। ਨਿੱਕੀ ਉਮਰੇ ਵੱਡੀਆ ਪੁਲਾਂਘਾਂ ਪੁੱਟਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਰਚੁਅਲ ਮੋਡ ਰਾਹੀਂ ਫੇਟ ਕਰਵਾਉਣਾ ਇਕ ਨਵੇਕਲੀ ਪਹਿਲ ਹੈ। ਕੋਵਿਡ-19 ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਮਨੋਰੰਜਕ ਮੰਚ ਪ੍ਰਦਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੁਆਰਾ ਸੰਗੀਤਕ ਪੇਸ਼ਕਾਰੀਆਂ ਦਿੱਤੀਆਂ ਗਈਆ। ਵੱਖ-ਵੱਖ ਅਧਿਆਪਨ ਵਿਭਾਗਾਂ ਦੁਆਰਾ ਸੰਗੀਤਕ, ਸਾਹਿਤਕ ਪੇਸ਼ਕਾਰੀਆਂ ਤੋਂ ਇਲਾਵਾ ਗੇਮਜ਼ ਵੀ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚੋਂ ‘ਦ ਮੋਸਟ ਸੌਟ ਆਫ਼ਟਰ’ ਦਾ ਖਿਤਾਬ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਨੇ ਜਿੱਤਿਆ, ‘ਦ ਮੋਸਟ ਇਨੋਵੇਟਿਵ ਕੰਸੈਪਟ’ ਅੰਗਰੇਜ਼ੀ ਵਿਭਾਗ ਨੇ ਅਤੇ ‘ਦ ਮੋਸਟ ਕਲਰਫੁਲ ਐਂਡ ਫਨ ਫਿਲਡ ਮੀਟ’ ਦਾ iਖ਼ਤਾਬ ਕੈਮਿਸਟਰੀ ਵਿਭਾਗ ਨੇ ਜਿੱਤਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਵਿੱਚ ਕਾਲਜ ਦੇ ਸੀਨੀਅਰ ਮੇਲ ਤੇ ਫੀਮੇਲ ਅਧਿਆਪਕਾਂ ਦੁਆਰਾ ਇੱਕ ਭੰਗੜੇ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ। ਜਿਸ ਨੇ ਸਭ ਦਾ ਮਨ ਮੋਹ ਲਿਆ। ਬੋਨੇ ਫੇਟ ਦੇ ਸਮਾਪਤੀ ਸਮਾਰੋਹ ਵਿੱਚ ਬੰਬਈ ਤੋਂ ਉੱਘੇ ਪੰਜਾਬੀ ਕਵੀ ਅਤੇ ਕਾਲਜ ਦੇ ਅਲੂਮਨੀ ਸ੍ਰੀ ਸ਼ਿਵ ਦੱਤ ਅਕਸ ਨੇ ਸ਼ਿਰਕਤ ਕੀਤੀ। ਸ੍ਰੀ ਅਕਸ ਨੇ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਦਰਸ਼ਕ-ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਤੇ ਕਾਲਜ ਵਿਚ ਬਿਤਾਏ ਦਿਨ ਯਾਦ ਕੀਤੇ। ਇਸ ਉੁਪਰੰਤ ਬੋਨੇ ਫੇਟ ਦੇ ਵਿੱਚ ਲੱਕੀ ਡ੍ਰਾਅ ਕੱਢਿਆ ਗਿਆ ਜਿਸ ਵਿੱਚ ਪੰਜ ਆਨਲਾਈਨ ਡ੍ਰਾਅ ਕੱਢੇ ਗਏ। ਫੇਟ ਦੇ ਅੰਤ ਵਿੱਚ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ ਨੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਮਨਮੀਤ ਸੋਢੀ ਕੋਆਰਡੀਨੇਟਰ ਸਾਰੀ ਪ੍ਰਬੰਧਕੀ ਟੀਮ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਇਸ ਨਵੇਕਲੇ ਬੋਨੇ ਫੇਟ 2021 ਦੇ ਆਯੋਜਨ ਲਈ ਧੰਨਵਾਦ ਕੀਤਾ। ਫੇਟ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰ ਪਾਲ ਮੰਡ ਨੇ ਬਾਖੂਬੀ ਕੀਤਾ ਜਦਕਿ ਟੈਕਨੀਕਲ ਸੰਚਾਲਨ ਪ੍ਰੋ. ਦਲਜੀਤ ਕੌਰ ਦੁਆਰਾ ਕੀਤਾ ਗਿਆ।