ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਵਿਭਾਗ ਵਲੋਂ 75ਵੇਂ ਸੁਤੰਤਰਤਾ ਦਿਵਸ ਮੌਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਨਾਇਆ ਗਿਆ। ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਿਛਲੇ ਚਾਰ ਮਹੀਨਿਆਂ ਤੋਂ ਆਜ਼ਾਦੀ ਨੂੰ ਸਮਰਪਿਤ ਕੋਈ 12 ਗਤੀਵਿਧੀਆਂ ਜਿਵੇਂ ਕਿ ਰੁੱਖ ਲਗਾਉਣਾ, ਯੋਗਾ ਦਿਵਸ, ਪੀਪੀਟੀ ਪ੍ਰਸਤੁਤੀ ਆਦਿ ਦਾ ਪ੍ਰਬੰਧ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਦੇਖ ਰੇਖ ਵਿਚ ਐਨ.ਐਸ.ਐਸ. ਵਿਭਾਗ ਦੇ ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਵਲੋਂ ਬਾਖੂਬੀ ਕੀਤਾ ਗਿਆ। ਇਸ ਵਿਚ ਐਨ.ਐਸ.ਐਸ. ਵਿਭਾਗ ਦੇ ਲਗਭਗ 250 ਵਿਦਿਆਰਥੀ ਵਾਲੰਟੀਅਰਾਂ ਵਲੋਂ ਵੱਧ-ਚੜ੍ਹ ਕੇ ਭਾਗ ਲਿਆ ਗਿਆ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਅੰਤਿਮ ਕਾਰਵਾਈ ਅਧੀਨ ਵਿਦਿਆਰਥੀਆਂ ਵਲੋਂ ‘ਆਤਮ-ਨਿਰਭਰ ਭਾਰਤ ਅਭਿਆਨ ਅਤੇ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ਉਪਰ ਪੈਨਲ ਡਿਸਕਸ਼ਨ ਕੀਤੀ ਗਈ। ਜਿਸ ਦੀ ਕਾਰਵਾਈ ਐਨ.ਐਸ.ਐਸ. ਵਾਲੰਟੀਅਰ ਪੂਨਮ ਵਲੋਂ ਚਲਾਈ ਗਈ। ਇਸ ਵਾਦ ਸੰਵਾਦ ਵਿਚ ਮਨਜਿੰਦਰਜੀਤ ਸਿੰਘ, ਮਹਿਮਾ ਜੈਨ, ਰਾਧਿਕਾ, ਰੀਤਕਾ ਪਰਮਾਰ, ਸਾਕਸ਼ੀ ਸਰਮਾਂ, ਪੂਨਮ ਅਤੇ ਆਯੂਸ਼ ਵਲੋਂ ਆਪਣੇ ਬਹੁਮੁੱਲੇ ਵਿਚਾਰ ਰੱਖੇ ਗਏ। ਇਸ ਪ੍ਰੋਗਰਾਮ ਵਿਚ ਜੱਜ ਦੀ ਭੂਮਿਕਾ ਡਾ. ਨਵਨੀਤ ਅਰੋੜਾ ਅਤੇ ਡਾ. ਗੀਤਾਂਜਲੀ ਮਹਾਜਨ ਵਲੋਂ ਨਿਭਾਈ ਗਈ। ਐਨ.ਐਸ.ਐਸ. ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਵਲੋਂ ਵਿਦਿਆਰਥੀਆਂ ਵਲੋਂ ਸਾਰੀਆਂ ਗਤੀਵਿਧੀਆਂ ਵਿਚ ਭਾਗ ਲੈਣ ਦੇ ਅੰਤਿਮ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਅੱਗੇ ਵੱਧ ਕੇ ਆਪਣੇ ਦੇਸ਼ ਦੀ ਆਜ਼ਾਦੀ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਲਈ ਪੇ੍ਰੁਰਿਤ ਕੀਤਾ ਤਾਂ ਜੋ ਜਿਸ ਸਫਲ, ਆਤਮ ਨਿਰਭਰ ਅਤੇ ਆਦਰਸ਼ ਭਾਰਤ ਦਾ ਸੁਪਨਾ ਸਾਡੇ ਦੇਸ਼ ਭਗਤਾਂ, ਕ੍ਰਾਂਤੀਕਾਰੀਆਂ ਨੇ ਵੇਖਿਆ ਸੀ ਉਸਨੂੰ ਸਾਕਾਰ ਕੀਤਾ ਜਾ ਸਕੇ। ਮੁੱਖ ਮਹਿਮਾਨ ਵਜੋਂ ਆਏ ਡਾ. ਸੁਰਿੰਦਰਪਾਲ ਮੰਡ, ਡੀਨ ਵਿਦਿਆਰਥੀ ਭਲਾਈ ਵਲੋਂ ਸਾਰਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਸਮਾਜ ਪ੍ਰਤੀ ਆਪਣਾ ਸਾਕਾਰਾਤਮਕ ਰਵਈਆ ਰੱਖਣ ਅਤੇ ਜ਼ਿੰਦਗੀ ਵਿਚ ਕੁਝ ਮਹੱਤਵਪੂਰਨ ਕਰ ਗੁਜ਼ਰਨ ਲਈ ਪ੍ਰੇਰਿਆ। ਇਸ ਮੌਕੇ ਨਿਤਿਆ ਨੰਦ, ਜ਼ਿਲਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ. ਵਾਲੰਟੀਅਰਾਂ ਵਲੋਂ ਹਮੇਸ਼ਾਂ ਸਮਾਜ ਪ੍ਰਤੀ ਚੇਤਕ ਰਹਿਣ ਅਤੇ ਸਮਾਜ ਭਲਾਈ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਤੇ ਵਧਾਈ ਦਿੱਤੀ। ਆਖਰ ਵਿਚ ਡਾ. ਅਮਨਦੀਪ ਕੌਰ ਐਨ.ਐਸ.ਐਸ. ਪ੍ਰੋਗਰਾਮ ਅਫਸਰ ਵਲੋਂ ਪ੍ਰੋਗਰਾਮ ਵਿਚ ਭਾਗ ਲੈਣ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਡਾ. ਪ੍ਰਿਯਾਂਕ ਸ਼ਾਰਧਾ ਵਲੋਂ ਇਸ ਪ੍ਰੋਗਰਾਮ ਨੂੰ ਆਨਲਾਈਨ ਚਲਾਉਣ ਦਾ ਸਾਰਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ, ਪ੍ਰੋ. ਸੰਜੀਵ ਆਨੰਦ, ਡਾ. ਇੰਦਰਜੀਤ ਕੌਰ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸਰਬਜੀਤ ਸਿੰਘ, ਡਾ. ਨਵਜੋਤ ਕੌਰ, ਡਾ. ਜੋਤੀ ਵੋਹਰਾ ਵਲੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਪ੍ਰੋਗਰਾਮ ਦਾ ਅੰਤ ਰਾਟਸ਼ਰੀ ਗਾਣ ਨਾਲ ਹੋਇਆ